ਮਹਾਂਸ਼ਿਵਰਾਤਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ
ਮਹਾਂ ਸ਼ਿਵਰਾਤਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ
Publish Date: Sun, 15 Feb 2026 06:54 PM (IST)
Updated Date: Mon, 16 Feb 2026 04:10 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ੍, ਰਾਮਾਂ ਮੰਡੀ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਰਾਮਾਂ ਮੰਡੀ ਸਮੇਤ ਦੇਸ਼ ਭਰ ਵਿਚ ਬੇਹੱਦ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ। ਸਵੇਰੇ ਤੋਂ ਹੀ ਮੰਦਰਾਂ ਵਿੱਚ ਭਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਕਰਦੇ ਹੋਏ ਦੁੱਧ, ਬੇਲ ਪੱਤਰ ਅਤੇ ਫੁੱਲਾਂ ਨਾਲ ਜਲ ਅਭਿਸ਼ੇਕ ਕੀਤਾ। ਮੰਦਰ ਪ੍ਰੰਗਣ “ਓਮ ਨਮਹ ਸ਼ਿਵਾਏ” ਦੇ ਜਾਪ ਨਾਲ ਗੂੰਜਦੇ ਰਹੇ। ਕਈ ਸ਼ਰਧਾਲੂਆਂ ਨੇ ਵਰਤ ਰੱਖ ਕੇ ਰਾਤ ਭਰ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ। ਸਥਾਨਕ ਮੰਦਰਾਂ ਵਿੱਚ ਵਿਸ਼ੇਸ਼ ਕੀਰਤਨ ਦਰਬਾਰ ਅਤੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ, ਜਿਸ ’ਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਪਵਿੱਤਰ ਮੌਕੇ ’ਤੇ ਧਾਰਮਿਕ ਸਥਾਨਾਂ ’ਤੇ ਫਲਾਂ ਦੇ ਲੰਗਰ ਵੀ ਲਗਾਏ ਗਏ। ਸ਼ਰਧਾਲੂਆਂ ਨੇ ਭਗਵਾਨ ਸ਼ਿਵ ਅੱਗੇ ਸੁਖ-ਸ਼ਾਂਤੀ, ਖੁਸ਼ਹਾਲੀ ਤੇ ਚੰਗੀ ਸਿਹਤ ਲਈ ਅਰਦਾਸ ਕੀਤੀ ਅਤੇ ਇਕ-ਦੂਜੇ ਨੂੰ ਸ਼ਿਵਰਾਤਰੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘੁਨਾਥ, ਮੀਤ ਪ੍ਰਧਾਨ ਟੋਨੀ ਜੌੜਾ, ਕੈਸ਼ੀਅਰ ਸੰਜੀਵ ਕੁਮਾਰ (ਸੰਜੂ), ਜਿੰਮੀ ਸਿੰਗਲਾ, ਵਿੱਕੀ ਕੁਮਾਰ, ਸੁਨੀ ਜਿੰਦਲ, ਗਨੁ ਸ਼ਰਮਾ, ਟਿੰਕੂ ਸਿੰਗਲਾ ਅਤੇ ਹਰਿਓਮ ਕੋਟਫੱਤਾ ਨੇ ਸਮੂਹ ਸੰਗਤ ਨੂੰ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਥਾਣਾ ਕੋਟਫੱਤਾ ਵੱਲੋਂ ਵੀ ਸ਼ਿਵ ਭਗਤਾਂ ਦੀ ਸਹੂਲਤ ਲਈ ਪੂਰਾ ਸਹਿਯੋਗ ਦਿੱਤਾ ਗਿਆ। ਏਐਸਆਈ ਜਸਪਾਲ ਸਿੰਘ, ਗੁਰਸਹਿਜ ਸਿੰਘ, ਹਵਾਲਦਾਰ ਗੁਰਪਿਆਰ ਸਿੰਘ ਅਤੇ ਮਨਦੀਪ ਕੌਰ ਨੇ ਡਿਊਟੀ ਨਿਭਾਉਂਦੇ ਹੋਏ ਕਾਨੂੰਨ-ਵਿਵਸਥਾ ਕਾਇਮ ਰੱਖੀ, ਤਾਂ ਜੋ ਕਿਸੇ ਵੀ ਭਗਤ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।