ਸਰਬਸੰਮਤੀ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ
ਪਿੰਡ ਗੁਲਾਬ ਗੜ੍ਹ ਦੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ
Publish Date: Sun, 15 Feb 2026 05:40 PM (IST)
Updated Date: Mon, 16 Feb 2026 04:06 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਪਿੰਡ ਗੁਲਾਬਗੜ੍ਹ ਵਿਖੇ ਲੋਕਲ ਗੁਰਦੁਆਰਾ ਬਾਬਾ ਅਜੀਤ ਸਿੰਘ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।ਇਸ ਚੋਣ ਮੌਕੇ ਸਮੂਹ ਪਿੰਡ ਦੇ ਮੋਹਤਬਰਾਂ ਤੇ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਲੱਖਪ੍ਰੀਤ ਸਿੰਘ ਬਰਾੜ ਨੇ ਹਿੱਸਾ ਲਿਆ। ਗੁਰਦੁਆਰਾ ਸਾਹਿਬ ਦੀ ਨਵੀਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਖਾਲਸਾ ਨੂੰ ਬਣਾਇਆ ਗਿਆ ਹੈ। ਖਜ਼ਾਨਚੀ ਗੁਰਪ੍ਰੀਤ ਸਿੰਘ ਤੇ ਕਮੇਟੀ ਵਿੱਚ ਮੈਂਬਰ ਨਰਦੇਵ ਸਿੰਘ, ਸੁਦਾਗਰ ਸਿੰਘ, ਜਸਕਰਨ ਸਿੰਘ,ਬਲਾਕ ਸੰਮਤੀ ਮੈਂਬਰ ਮਲਕੀਤ ਕੌਰ, ਗੁਰਪ੍ਰੀਤ ਕੌਰ, ਗੁਰਮੇਲ ਕੌਰ, ਨਿਰਮਲ ਸਿੰਘ, ਸੁਖਜੀਤ ਸਿੰਘ,ਭੋਲਾ ਸਿੰਘ ਸਾਬਕਾ ਸਰਪੰਚ, ਤੇ ਚਾਨਣ ਸਿੰਘ ਚਹਿਲ ਮੈਂਬਰ ਬਣਾਏ ਗਏ ਹਨ।