ਪੰਜਾਬ ਐਡ ਸਿੰਧ ਬੈਂਕ ਵੱਲੋਂ ਵਿੱਤੀ ਸਾਖਰਤਾ ਸੈਮੀਨਾਰ ਮੁਕੰਮਲ
ਪੰਜਾਬ ਐਡ ਸਿੰਧ ਬੈਂਕ ਸ਼ਾਖ਼ਾ ਮਹਿਰਾਜ ਵੱਲੋਂ ਵਿੱਤੀ ਸਾਖਰਤਾ ਸੈਮੀਨਾਰ ਕਰਵਾਇਆ
Publish Date: Sat, 14 Feb 2026 06:30 PM (IST)
Updated Date: Sun, 15 Feb 2026 04:09 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਐਂਡ ਸਿੰਧ ਬੈਂਕ ਸ਼ਾਖ਼ਾ ਮਹਿਰਾਜ ਵੱਲੋਂ ਵਿੱਤੀ ਸਾਖਰਤਾ ਹਫ਼ਤਾ ਮਨਾਇਆ ਗਿਆ, ਜਿਸ ਦਾ ਉਦੇਸ਼ ਲੋਕਾਂ ਨੂੰ ਬੈਂਕਿੰਗ ਸੇਵਾਵਾਂ, ਡਿਜ਼ੀਟਲ ਭੁਗਤਾਨ ਤਰੀਕਿਆਂ ਤੇ ਬੈਂਕ ਠੱਗੀਆਂ ਤੋਂ ਬਚਾਅ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕਰਨਾ ਸੀ। ਇਸ ਮੌਕੇ ਉਕਤ ਸ਼ਾਖ਼ਾ ਦੇ ਮੈਨੇਜਰ ਅਮਨਦੀਪ ਕੌਰ ਭੁੱਲਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਾਹਕ ਆਪਣੇ ਓਟੀਪੀ, ਏਟੀਐੱਮ ਪਿਨ ਤੇ ਯੂਪੀਆਈ ਪਿਨ ਕਿਸੇ ਨਾਲ ਵੀ ਸਾਂਝੇ ਨਾ ਕਰਨ। ਫਰਾਡ ਕਾਲਾਂ ਕਰਨ ਵਾਲੇ ਅਕਸਰ ਬੈਂਕ ਮੁਲਾਜ਼ਮ ਬਣ ਕੇ ਨਿੱਜੀ ਜਾਣਕਾਰੀ ਮੰਗਦੇ ਹਨ, ਜਦਕਿ ਬੈਂਕ ਕਦੇ ਵੀ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਮੰਗਦਾ। ਹਾਜ਼ਰ ਲੋਕਾਂ ਨੂੰ ਸੁਰੱਖਿਅਤ ਬੈਂਕਿੰਗ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਜੋਨਲ ਮੈਨੇਜਰ ਬਠਿੰਡਾ ਅਮਿਤ ਨਾਗਰ ਤੇ ਮੁੱਖ ਪ੍ਰਬੰਧਕ ਅਤਿਰੇਕ ਸ਼ਰਮਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਸ਼ੱਕੀ ਲਿੰਕਾਂ ‘ਤੇ ਕਲਿੱਕ ਨਾ ਕਰਨ, ਅਣਜਾਣ ਐਪ ਡਾਊਨਲੋਡ ਨਾ ਕਰਨ ਤੇ ਕਿਸੇ ਵੀ ਕਾਲ ਜਾਂ ਸੁਨੇਹੇ ਦੀ ਤਸਦੀਕ ਕੀਤੇ ਬਿਨਾਂ ਕੋਈ ਜਾਣਕਾਰੀ ਸਾਂਝੀ ਨਾ ਕਰਨ, ਕਿਉਂਕਿ ਸੁਰੱਖਿਅਤ ਤੇ ਸਮਝਦਾਰ ਬੈਂਕਿੰਗ ਅਪਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਬੈਂਕ ਦੀਆਂ ਵੱਖ-ਵੱਖ ਯੋਜਨਾਵਾਂ ਤੇ ਡਿਜੀਟਲ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਤੇ ਵਿੱਤੀ ਸਾਖਰਤਾ ਦੀ ਅਹਿਮੀਅਤ ਉਜਾਗਰ ਕੀਤੀ। ਅੰਤ |ਚ ਹਾਜ਼ਰੀਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਸਭ ਨੂੰ ਫਰਾਡ ਕਾਲਾਂ ਤੋਂ ਸਚੇਤ ਰਹਿੰਦੇ ਹੋਏ ਸੁਰੱਖਿਅਤ ਬੈਂਕਿੰਗ ਅਪਣਾਉਣ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੌਰਾਨ ਕਿਰਨ ਬਾਲਾ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਕਤ ਬੈਂਕ ਦੇ ਅਫਸਰ ਗੁਰਪ੍ਰੀਤ ਸਿੰਘ, ਕਿਰਨ ਬਾਲਾ, ਕੈਸ਼ੀਅਰ ਪ੍ਰਦੀਪ ਕੁਮਾਰ, ਸਬ ਸਟਾਫ ਕੁਲਦੀਪ ਕੋਰ, ਬਲਵੰਤ ਸਿੰਘ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ।