ਯੂਥ ਆਗੂਆਂ ਦੀ ਚੋਣ ’ਚ ਨੌਜਵਾਨ ਉਤਸ਼ਾਹਿਤ : ਸਰਾਂ
ਯੂਥ ਆਗੂਆਂ ਦੀ ਚੋਣ ਵਿੱਚ ਨੌਜਵਾਨਾਂ ’ਚ ਭਾਰੀ ਉਤਸ਼ਾਹ - ਸਰਾਂ
Publish Date: Sat, 14 Feb 2026 06:02 PM (IST)
Updated Date: Sun, 15 Feb 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ : ਸੂਬੇ ਵਿੱਚ ਚੱਲ ਰਹੀ ਯੂਥ ਕਾਂਗਰਸ ਵਿੱਚ ਸੂਬਾ ਪ੍ਰਧਾਨਗੀ, ਜਨਰਲ ਸਕੱਤਰ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਆਨਲਾਈਨ ਵੋਟ ਪ੍ਰਕਿਰਿਆ ਦੌਰਾਨ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਦੀਪ ਸਿੰਘ ਗੋਨੀ ਸਰਾਂ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਬਲਾਹੜ ਵਿੰਝੂ ਨੇ ਕੀਤਾ। ਹਲਕਾ ਭੁੱਚੋ ਦੇ ਬਲਾਕ ਗੋਨਿਆਣਾ ਵਿੱਚ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਵਿਚ ਪਹਿਲੀ ਪਸੰਦ ਸੂਬਾ ਪ੍ਰਧਾਨ ਸ਼ੁਵਮ ਦੇਵ, ਸੂਬਾ ਜਨਰਲ ਸਕੱਤਰ ਐਡਵੋਕੇਟ ਰਪਿੰਦਰ ਸਿੰਘ ਕੋਟਭਾਈ, ਜ਼ਿਲ੍ਹਾ ਪ੍ਰਧਾਨ ਗੁਰਵੰਸ਼ ਸਿੰਘ ਗੋਲਡੀ, ਜ਼ਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸਿੰਘ, ਹਲਕਾ ਭੁੱਚੋ ਪ੍ਰਧਾਨ ਅਰਸ਼ਦੀਪ ਸਿੰਘ, ਬਲਾਕ ਪ੍ਰਧਾਨ ਗੋਨਿਆਣਾ ਜਗਜੀਤ ਸਿੰਘ ਬਣੇ ਹੋਏ ਹਨ। ਇਸ ਚੋਣ ਵਿੱਚ ਵੱਡੀ ਗਿਣਤੀ ਵਿਚ ਨੌਜਵਾਨ ਲੜਕੇ ਅਤੇ ਲੜਕੀਆਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਯੂਥ ਦੀ ਵੋਟ ਅਤੇ ਯੂਥ ਜੇਤੂ ਉਮੀਦਵਾਰ 2027 ਦੀ ਪੰਜਾਬ ਸਰਕਾਰ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਜਿਸ ਤਰ੍ਹਾਂ ਯੂਥ ਵਿੱਚ ਉਤਸਾਹ ਵੇਖਿਆ ਜਾ ਰਿਹਾ ਹੈ। ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣਨਾ ਤੈਅ ਹੋ ਚੁੱਕਾ ਹੈ ਕਿ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਸੀਟਾਂ ਜਿੱਤ ਕੇ ਕਾਂਗਰਸ ਦੀ ਨਿਰੋਲ ਸਰਕਾਰ ਬਣਾਵੇਗੀ। ਇਸ ਭਰਤੀ ਵਿਚ ਵੀਨਾ ਰਾਣੀ ਅਤੇ ਸੰਤੋਸ਼ ਕੁਮਾਰੀ ਨੇ ਵੀ ਆਪਣਾ ਯੋਗਦਾਨ ਪਾਇਆ ਹੈ।