ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਤੇ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਆਨਰੇਰੀ ਸਕੱਤਰ ਕਾਲਜ ਦੀ ਰਹਿਨੁਮਾਈ ਤੇ ਦਿਸ਼ਾ=ਨਿਰਦੇਸ਼ਾਂ ਅਨੁਸਾਰ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵੱਲੋਂ ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ 11ਵੀਂ ਸਲਾਨਾ ਐਥਲੈਟਿਕ ਮੀਟ ਕਾਲਜ ਦੇ ਖੇਡ ਸਟੇਡੀਅਮ ਵਿਚ ਕਰਵਾਈ ਗਈ। ਸੰਸਥਾ ਵੱਲੋਂ ਹਮੇਸ਼ਾਂ ਉੱਚ ਸਿੱਖਿਆ, ਨੈਤਿਕ ਕਦਰਾਂ-ਕੀਮਤਾਂ ਅਤੇ ਖੇਡਾਂ ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਰਿਹਾ ਹੈ, ਜਿਸ ਦੇ ਸਦਕਾ ਇੱਥੋਂ ਦੇ ਵਿਦਿਆਰਥੀ ਰਾਜ ਅਤੇ ਰਾਸ਼ਟਰੀ ਪੱਧਰ ਤੇ ਮੈਡਲ ਜਿੱਤ ਕੇ ਸੰਸਥਾ ਤੇ ਇਲਾਕੇ ਦਾ ਨਾਂ ਰੌਸ਼ਨ ਕਰ ਰਹੇ ਹਨ। ਸਮਾਗਮ ਦੀ ਸ਼ੁਰੂਆਤ ਕਾਲਜ ਦੇ ਮੁੱਖ ਮਹਿਮਾਨ ਸਿਕੰਦਰ ਸਿੰਘ ਮਲੂਕਾ, ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ ਝੰਡਾ ਲਹਿਰਾਉਣ ਦੀ ਰਸਮ, ਕਾਲਜ ਸ਼ਬਦ ਗਾਇਨ ਤੇ ਮਾਰਚ ਪਾਸਟ ਦੀ ਸਲਾਮੀ ਨਾਲ ਹੋਈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੀ ਇਸ ਨਾਮਵਰ ਸੰਸਥਾ ਨੇ ਬਹੁਤ ਹੀ ਸੀਮਿਤ ਸਮੇਂ ਵਿੱਚ ਅਕਾਦਮਿਕ ਖੇਤਰਾਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਿਆ ਉਹ ਬਾ-ਕਮਾਲ ਹੈ। ਨੌਜਵਾਨ ਪੀੜ੍ਹੀ ਵਿੱਚ ਨੈਤਿਕ ਗੁਣਾਂ ਦੀ ਸਿਰਜਣਾ ਅਤੇ ਖੇਡਾਂ ਰਾਹੀਂ ਤੰਦਰੁਸਤ ਸਮਾਜ ਦੀ ਨਿਰਮਾਣ ਸੰਸਥਾ ਦੀ ਪਹਿਲੀ ਤਰਜੀਹ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ’ਚ ਖੇਡਾਂ ਦੇ ਲੜ ਲੱਗਣ ਦੀ ਪ੍ਰੇਰਣਾ ਦਿੱਤੀ। ਐਥਲੈਟਿਕਸ ਮੀਟ ਦੇ ਇੰਚਾਰਜ ਪ੍ਰੋ. ਸ਼ੁਸਮਾ ਰਾਣੀ(ਮੁਖੀ ਸਰੀਰਕ ਸਿੱਖਿਆ ਵਿਭਾਗ) ਨੇ ਦੱਸਿਆ ਕਿ ਇਸ ਸਮੇਂ ਮਾਰਚ ਪਾਸਟ ਵਿੱਚ ਵਿਦਿਆਰਥੀਆਂ ਨੂੰ ਚਾਰ ਹਾਊਸਾਂ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ, ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ ਤੇ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਵਿੱਚ ਵੰਡਿਆ ਗਿਆ। ਖੇਡ ਮੁਕਾਬਲਿਆਂ ਦੌਰਾਨ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਦੌੜਾਂ, ਲੰਬੀ ਛਾਲ, ਜੈਵਲਿਨ ਥਰੋ, ਸ਼ਾਟ ਪੁੱਟ(ਗੋਲਾ ਸੁੱਟਣਾ) ਸਮੇਤ ਵੱਖ-ਵੱਖ ਟਰੈਕ ਤੇ ਫੀਲਡ ਇਵੈਂਟ ਕਰਵਾਏ ਗਏ, ਜਿਸ ਦੇ ਰਿਜਲਟ ਵਿੱਚ 100 ਮੀਟਰ ਲੜਕਿਆਂ ’ਚ ਪਹਿਲਾਂ ਸਥਾਨ ਹਰਵਿੰਦਰ ਸਿੰਘ, ਦੂਜਾ ਸਥਾਨ ਹੁਸਨਪ੍ਰੀਤ ਸਿੰਘ ਤੇ ਤੀਜਾ ਸਥਾਨ ਗੁਰਵਿੰਦਰ ਸਿੰਘ ਨੇ ਹਾਸਲ ਕੀਤਾ, ਜਦਕਿ 100 ਮੀਟਰ ਲੜਕੀਆਂ ’ਚੋਂ ਪਹਿਲਾਂ ਸਥਾਨ ਸਿਮਰਨਜੀਤ ਕੌਰ, ਦੂਜਾ ਸਥਾਨ ਸੁਮਨਦੀਪ ਕੌਰ ਤੇ ਤੀਜਾ ਸਥਾਨ ਨੀਲਮ ਕੌਰ , 200 ਮੀਟਰ ਲੜਕਿਆਂ ਵਿੱਚੋਂ ਪਹਿਲਾ ਸਥਾਨ ਲਵਜੋਤ ਸਿੰਘ, ਦੂਜਾ ਸਥਾਨ ਗਗਨਦੀਪ ਸਿੰਘ ਤੇ ਤੀਜਾ ਸਥਾਨ ਬੀਰਕਰਨ ਸਿੰਘ, 200 ਮੀਟਰ ਲੜਕੀਆਂ ਵਿੱਚੋਂ ਪਹਿਲਾ ਸਥਾਨ ਪੂਜਾ, ਦੂਜਾ ਸਥਾਨ ਸਿਮਰਨਜੀਤ ਕੌਰ ਕਰ ਤੇ ਤੀਜਾ ਸਥਾਨ ਸੁਖਦੀਪ ਕੌਰ, 400 ਮੀਟਰ ਲੜਕਿਆਂ ਵਿੱਚੋਂ ਪਹਿਲਾ ਸਥਾਨ ਲਵਜੋਤ ਸਿੰਘ, ਦੂਜਾ ਸਥਾਨ ਗੁਰਵਿੰਦਰ ਸਿੰਘ ਅਤੇ ਤੀਜਾ ਸਥਾਨ ਵੀਰਕਰਨ ਸਿੰਘ, 400 ਮੀਟਰ ਲੜਕੀਆਂ ਵਿੱਚੋਂ ਪਹਿਲਾਂ ਸਥਾਨ ਪੂਜਾ, ਦੂਜਾ ਸਥਾਨ ਲਛਮੀ ਕਰ ਅਤੇ ਤੀਜਾ ਸਥਾਨ ਸੁਮਨਦੀਪ ਕੌਰ, 800 ਮੀਟਰ ਲੜਕਿਆਂ ਵਿੱਚੋਂ ਪਹਿਲਾ ਸਥਾਨ ਲਵਜੋਤ ਸਿੰਘ, ਦੂਜਾ ਸਥਾਨਸ਼ਿਵਜੋਤ ਸਿੰਘ ਤੇ ਤੀਜਾ ਸਥਾਨ ਗਗਨਦੀਪ ਸਿੰਘ, 800 ਮੀਟਰ ਲੜਕੀਆਂ ਵਿੱਚੋਂ ਪਹਿਲਾ ਸਥਾਨ ਪੂਜਾ, ਦੂਜਾ ਸਥਾਨ ਬੇਅੰਤ ਕੌਰ ਤੇ ਤੀਜਾ ਸਥਾਨ ਨੀਲਮ ਕੌਰ ਨੇ ਹਾਸਲ ਕੀਤਾ। ਗੋਲਾ ਸੁੱਟਣਾ ਲੜਕਿਆਂ ਵਿੱਚੋਂ ਪਹਿਲਾ ਸਥਾਨ ਰਾਘਵ, ਦੂਜਾ ਸਥਾਨ ਮਹਿੰਦਰ ਸਿੰਘ ਅਤੇ ਤੀਜਾ ਸਥਾਨ ਜਸ਼ਨਪ੍ਰੀਤ ਸਿੰਘ ਨੇ ਹਾਸਲ ਕੀਤਾ। ਗੋਲਾ ਸੁੱਟਣ ਲੜਕੀਆਂ ਵਿੱਚੋਂ ਪਹਿਲਾ ਸਥਾਨ ਪਰਦੀਪ ਕੌਰ, ਦੂਜਾ ਸਥਾਨ ਰਿਪਨ ਕੌਰ, ਸੁਖਦੀਪ ਕੌਰ ਤੇ ਤੀਜਾ ਸਥਾਨ ਅਰਸ਼ਦੀਪ ਕੌਰ ਨੇ ਹਾਸਲ ਕੀਤਾ। ਜੈਵਲਿੰਨ ਥਰੋ ਲੜਕਿਆਂ ਵਿੱਚੋਂ ਪਹਿਲਾਂ ਸਥਾਨ ਹਰਮਨਜੋਤ ਸਿੰਘ, ਦੂਜਾ ਸਥਾਨ ਨਿਰਮਲ ਸਿੰਘ ਅਤੇ ਤੀਜਾ ਸਥਾਨ ਹਿਮਾਂਸ਼ੂ , ਜੈਵਲਿੰਨ ਥਰੋ ਲੜਕੀਆਂ ਵਿੱਚੋਂ ਸੁਖਦੀਪ ਕੌਰ ਨੇ ਪਹਿਲਾ ਸਥਾਨ, ਹਰਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ ਲੜਕਿਆਂ ਵਿੱਚੋਂ ਪਹਿਲਾ ਸਥਾਨ ਮਹਿੰਦਰ ਸਿੰਘ, ਦੂਜਾ ਸਥਾਨ ਹਿਮਾਂਸ਼ੂ ਤੇ ਤੀਜਾ ਸਥਾਨ ਗੁਰਵੀਰ ਸਿੰਘ ਨੇ ਹਾਸਲ ਕੀਤਾ। ਲੰਬੀ ਛਾਲ ਲੜਕੀਆਂ ’ਚੋਂ ਪਹਿਲਾ ਸਥਾਨ ਮਨਪ੍ਰੀਤ ਕੌਰ, ਦੂਜਾ ਸਥਾਨ ਗਗਨਦੀਪ ਕੌਰ ਅਤੇ ਤੀਜਾ ਸਥਾਨਸੁਮਨਦੀਪ ਕੌਰ, ਪੂਜਾ ਨੇ ਹਾਸਲ ਕੀਤਾ। ਡਿਸਕਸ ਥਰੋ ਲੜਕਿਆਂ ਵਿੱਚੋਂ ਪਹਿਲਾ ਸਥਾਨ ਜਸ਼ਨਪ੍ਰੀਤ ਸਿੰਘ, ਦੂਜਾ ਸਥਾਨ ਮਹਿੰਦਰ ਸਿੰਘ ਤੇ ਤੀਜਾ ਸਥਾਨ ਹਿਮਾਂਸ਼ੂ ਇਸ ਨੇ ਪ੍ਰਾਪਤ ਕੀਤਾ। ਡਿਸਕਸ ਥ੍ਰੋਅ ਲੜਕੀਆਂ ਵਿੱਚੋਂ ਪਹਿਲਾਂ ਸਥਾਨ ਅਰਸ਼ਦੀਪ ਕੌਰ, ਦੂਜਾ ਸਥਾਨ ਸੁਖਦੀਪ ਕੌਰ ਅਤੇ ਤੀਜਾ ਸਥਾਨ ਗਗਨਦੀਪ ਕੌਰ ਨੇ ਹਾਸਲ ਕੀਤਾ। ਜੇਤੂ ਖਿਡਾਰੀਆਂ ਨੂੰ ਮੈਡਲ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਲੜਕਿਆਂ ਵਿੱਚੋਂ ਲਵਜੋਤ ਸਿੰਘ ਬੀਏ ਭਾਗ ਤੀਜਾ (ਬਾਬਾ ਅਜੀਤ ਸਿੰਘ ਹਾਊਸ) ਅਤੇ ਲੜਕੀਆਂ ਵਿੱਚੋਂ ਪੂਜਾ ਬੀਏ ਭਾਗ ਦੂਜਾ(ਬਾਬਾ ਅਜੀਤ ਸਿੰਘ ਹਾਊਸ) ਤੇ ਸੁਖਦੀਪ ਕੌਰ ਐੱਮਏ ਭਾਗ ਦੂਜਾ (ਜੁਝਾਰ ਸਿੰਘ ਹਾਊਸ) ਨੂੰ ਬੈਸਟ ਐਥਲੀਟ ਦਾ ਖਿਤਾਬ ਦਿੱਤਾ ਗਿਆ। ਗਿਆਰਵੀਂ ਸਲਾਨਾ ਅਥਲੈਟਿਕਮੀਟ ਦੀ ਓਵਰਆਲ ਟਰਾਫ਼ੀ (ਬਾਬਾ ਅਜੀਤ ਸਿੰਘ ਹਾਊਸ) ਦੇ ਹਿੱਸੇ ਗਈ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਜਗਦੀਪ ਕੌਰ (ਅੰਗਰੇਜ਼ੀ ਵਿਭਾਗ) ਅਤੇ ਪ੍ਰੋ. ਹਰਦੀਪ ਕੌਰ(ਫਿਜਿਕਸ ਵਿਭਾਗ) ਵੱਲੋਂ ਬਾਖੂਬੀ ਨਿਭਾਈ ਗਈ। ਖੇਡਾਂ ਦੀ ਕੂਮੈਂਟਰੀ ਹਰਜਿੰਦਰ ਸਿੰਘ ਗੱਤਕਾ ਕੋਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਲਵੰਡੀ ਸਾਬੋ ਨੇ ਕੀਤੀ। ਇਸ ਮੌਕੇ ਮੇਜਰ ਸਿੰਘ ਢਿੱਲੋਂ ਮੈਂਬਰ ਅੰਤਰਿੰਗ ਕਮੇਟੀ ਐਸਜੀਪੀਸੀ, ਡਾ. ਪਰਨੀਤ ਕੌਰ ਦਿਉਲ ਲੋਕਲ ਮੈਨੇਜਿੰਗ ਕਮੇਟੀ ਮੈਂਬਰ, ਡਾ. ਬਲਜੀਤ ਸਿੰਘ ਦਿਉਲ, ਰਾਕੇਸ਼ ਕੁਮਾਰ ਗੋਇਲ ਆਈਕਿਓਏਸੀ ਦੇ ਮੈਂਬਰ, ਸੁਖਜਿੰਦਰ ਸਿੰਘ ਖਾਨਦਾਨ, ਮਨਜੀਤ ਸਿੰਘ ਧੁੰਨਾ, ਗਗਨਦੀਪ ਸਿੰਘ ਗਰੇਵਾਲ, ਜਸਪਾਲ ਸਿੰਘ ਵੜਿੰਗ, ਤਰਸੇਮ ਸਿੰਘ ਮਨੈਂਜਰ ਗੁਰਦੁਆਰਾ ਸਾਹਿਬ, ਰਾਮ ਸਿੰਘ ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ ਰੌਂਤਾ, ਕਰਨ ਸਿੰਘ ਐਥਲੈਟਿਕ ਕੋਚ, ਵੀਰਪਾਲ ਭਗਤਾ ਸੂਬਾ ਸਕੱਤਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈੱਸ ਕਲੱਬ ਭਗਤਾ, ਰਜਿੰਦਰ ਸਿੰਘ ਮਰਾਹੜ ਜਿਲ੍ਹਾ ਮੀਤ ਪ੍ਰਧਾਨ, ਸਵਰਨ ਸਿੰਘ ਭਗਤਾ ਪ੍ਰੈੱਸ ਸਕੱਤਰ, ਹਰਦੇਵ ਸਿੰਘ ਗੋਗੀ ਬਰਾੜ, ਸੁਖਜਿੰਦਰ ਸਿੰਘ ਖਹਿਰਾ, ਡਾ. ਹਰਪਿੰਦਰ ਕੌਰ, ਡਾ. ਹਰਮਨਦੀਪ ਕੌਰ, ਡਾ. ਸਿਮਰਜੀਤ ਕੌਰ, ਡਾ. ਅਮਨਦੀਪ ਕੌਰ, ਜਿੰਕਪ੍ਰੀਤ ਕੌਰ, ਪ੍ਰੋ. ਰਮਨਪ੍ਰੀਤ ਕੌਰ, ਲੈਕਚਰਾਰ ਰਮਨਦੀਪ ਕੌਰ, ਪ੍ਰੋ. ਲਖਵੀਰ ਕੌਰ ਆਦਿ ਹਾਜ਼ਰ ਸਨ।