- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਜ਼ਿਲ੍ਹੇ ਵਿਚ 'ਦਾਖ਼ਲਾ ਜਾਗਰੂਕਤਾ ਮੁਹਿੰਮ 2026' ਦਾ ਸ਼ਾਨਦਾਰ ਆਗਾਜ਼

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਨਰਸਰੀ ਤੋਂ ਬਾਰ੍ਹਵੀਂ ਜਮਾਤਾਂ ਤਕ ਦੇ ਦਾਖਲਿਆਂ ਨੂੰ ਭਰਵਾਂ ਹੁੰਗਾਰਾ ਦੇਣ ਲਈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ। ਇਸ ‘ਦਾਖ਼ਲਾ ਜਾਗਰੂਕਤਾ ਮੁਹਿੰਮ 2026’ ਦੀ ਸ਼ੁਰੂਆਤ ਸ਼ਹੀਦ ਮੇਜਰ ਰਵੀਇੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਮਾਲ ਰੋਡ ਬਠਿੰਡਾ ਤੋਂ ਕੀਤੀ ਗਈ, ਜਿੱਥੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਮੋਬਾਈਲ ਵੈਨ ਦੇ ਸਵਾਗਤ ਅਤੇ ਰਵਾਨਗੀ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਮੁੱਖ ਮੰਤਰੀ ਖੇਤਰੀ ਦਫ਼ਤਰ ਦੇ ਫ਼ੀਲਡ ਅਫ਼ਸਰ ਰਮਨਜੀਤ ਪੀਸੀਐੱਸ ਨੇ ਦਾਖ਼ਲਾ ਮੁਹਿੰਮ ਵੈਨ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਸਿੱਖਿਆ ਪ੍ਰਣਾਲੀ ਨੂੰ ਇੰਨਾ ਮਜ਼ਬੂਤ ਕਰਨਾ ਹੈ ਕਿ ਹਰ ਵਰਗ ਦਾ ਬੱਚਾ ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰ ਸਕੇ। ਇਸ ਉਪਰੰਤ ਕੋਆਰਡੀਨੇਟਰ ਸਿੱਖਿਆ ਵਿਭਾਗ ਮਾਲਵਾ ਵੈਸਟ ਜ਼ੋਨ ਹਰਮੰਦਰ ਸਿੰਘ ਬਰਾੜ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਵਾਰ ਦਾਖ਼ਲੇ ਲਈ ਆਨਲਾਈਨ ਸੁਵਿਧਾ ਵੀ ਦਿੱਤੀ ਗਈ ਹੈ ਤਾਂ ਜੋ ਮਾਪਿਆਂ ਨੂੰ ਕੋਈ ਦਿੱਕਤ ਨਾ ਆਵੇ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਖ਼ੁਰਾਣਾ ਸੇਠੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਿੰਦਰ ਕੌਰ ਨੇ ਸਾਂਝੇ ਬਿਆਨ ਵਿਚ ਸਮੂਹ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਇਸ ਵੈਨ ਕੰਪੇਨ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਇਹ ਮੋਬਾਈਲ ਵੈਨ ਮਾਲ ਰੋਡ ਸਕੂਲ ਤੋਂ ਰਵਾਨਾ ਹੋ ਕੇ ਵੱਖ-ਵੱਖ ਸਕੂਲਾਂ ਵਿਚ ਗਈ।
ਇਸ ਪੂਰੀ ਮੁਹਿੰਮ ਦੌਰਾਨ ਡਾ. ਸੁਖਪਾਲ ਸਿੰਘ ਸਿੱਧੂ ਵੱਲੋਂ ਸਰਕਾਰੀ ਸਕੂਲਾਂ ਸਬੰਧੀ ਗਾਇਆ ਗਿਆ ਗੀਤ 'ਜਾਗੋ' ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਦੌਰਾਨ ਚਮਕੌਰ ਸਿੰਘ ਸਿੱਧੂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਲਖਵਿੰਦਰ ਸਿੰਘ ਸਿੱਧੂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਮਹਿੰਦਰਪਾਲ ਸਿੰਘ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਜ਼ਿਲ੍ਹਾ ਪ੍ਰਧਾਨ ਸਿੱਖਿਆ ਵਿੰਗ ਪੰਜਾਬ ਵੱਲੋਂ ਨਵੇਂ ਦਾਖਲਿਆਂ ਸਬੰਧੀ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਗਰਮੇਲ ਸਿੰਘ ਸਿੱਧੂ, ਪ੍ਰਿੰਸੀਪਲ ਕਰਮਜੀਤ ਸਿੰਘ, ਪ੍ਰਿੰਸੀਪਲ ਡੀਕੇ ਗੋਇਲ, ਪ੍ਰਿੰਸੀਪਲ ਜਸਵੀਰ ਕੌਰ, ਹੈੱਡ ਮਿਸਟ੍ਰੈੱਸ ਗੁਰਪ੍ਰੀਤ ਕੌਰ ਸਿੱਧੂ, ਹੈੱਡ ਮਿਸਟ੍ਰੈੱਸ ਹਰਪ੍ਰੀਤ ਕੌਰ, ਹੈੱਡ ਮਿਸਟ੍ਰੈੱਸ ਰੀਤੂ ਚੌਧਰੀ, ਸੈਂਟਰ ਹੈੱਡ ਟੀਚਰ ਦਲਜੀਤ ਸਿੰਘ ਚੁੱਘੇ, ਗੁਰਵੀਰ ਸਿੰਘ ਭਾਈਰੂਪਾ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ, ਸੈਂਟਰ ਹੈੱਡ ਟੀਚਰ ਬੂਟਾ ਸਿੰਘ ਸੁਨਾਮੀ, ਸੈਂਟਰ ਹੈੱਡ ਟੀਚਰ ਸਤਨਾਮ ਸਿੰਘ, ਜਤਿੰਦਰ ਭੁੱਚੋ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ, ਡਾ. ਸੁਖਪਾਲ ਸਿੰਘ ਸਿੱਧੂ, ਗੁਰਮੀਤ ਸਿੰਘ ਸਿੱਧੂ ਡੀਐੱਮ ਕੰਪਿਊਟਰ, ਬਲਰਾਜ ਸਿੰਘ ਸਰਾਂ ਜ਼ਿਲ੍ਹਾ ਨੋਡਲ ਅਫ਼ਸਰ ਬਿਜਨੈਸ ਬਲਾਸਟਰ, ਭੁਪਿੰਦਰਜੀਤ ਸਿੰਘ ਬਰਾੜ ਬਲਾਕ ਖੇਡ ਅਫਸਰ, ਹੈੱਡ ਟੀਚਰ ਵਿਜੈ ਕੁਮਾਰ, ਨਰਿੰਦਰ ਸਿੰਘ ਬੱਲੂਆਣਾ, ਨਵਨੀਤ ਕੁਮਾਰ, ਹੈੱਡ ਮਾਸਟਰ ਹਰਮੇਸ਼ ਕਟਾਰੀਆ ਸੁਮਨ ਲਤਾ ਅਤੇ ਜਸਵਿੰਦਰ ਸਿੰਘ ਚਾਹਲ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ।