ਸੱਤ ਰੋਜ਼ਾ ਸਿਵਲ ਡਿਫੈਂਸ ਕੈਂਪ ਸੰਪੰਨ
ਸੱਤ ਰੋਜ਼ਾ ਸਿਵਲ ਡਿਫੈਂਸ ਕੈਂਪ ਦਾ ਸਮਾਪਤੀ ਸਮਾਰੋਹ ਸ਼ਾਨਦਾਰ ਢੰਗ ਨਾਲ ਸੰਪੰਨ
Publish Date: Thu, 29 Jan 2026 04:27 PM (IST)
Updated Date: Thu, 29 Jan 2026 04:28 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਐੱਸਐੱਸਡੀ ਗਰਲਜ਼ ਕਾਲਜ ਬਠਿੰਡਾ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਮਹਿਲਾ ਵਿਕਾਸ ਸੈੱਲ ਦੇ ਅਧੀਨ ਅਤੇ ਡਾ. ਪੋਮੀ ਬਾਂਸਲ ਦੀ ਸਰਪ੍ਰਸਤੀ ਵਿਚ ਲੜਕੀਆਂ ਲਈ ਲਗਾਇਆ ਗਿਆ ਸੱਤ ਰੋਜ਼ਾ ਸਿਵਲ ਡਿਫੈਂਸ ਕੈਂਪ ਸਮਾਪਤੀ ਸਮਾਗਮ ਨਾਲ ਸੰਪੰਨ ਹੋਇਆ। ਇਹ ਕੇਂਦਰੀ ਸਪਾਂਸਰਡ ਕੈਂਪ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਬਠਿੰਡਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੈਂਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਕੁਦਰਤੀ ਅਤੇ ਮਨੁੱਖ ਦੁਆਰਾ ਪੈਦਾ ਹੋਣ ਵਾਲੀਆਂ ਆਫ਼ਤਾਂ ਤੋਂ ਬਚਾਅ ਬਾਰੇ ਜਾਗਰੂਕ ਕਰਨਾ ਸੀ। ਕੰਪਨੀ ਕਮਾਂਡਰ ਸੁਖਦੀਪ ਸਿੰਘ ਜੀਦਾ ਨੇ ਵਿਦਿਆਰਥੀਆਂ ਨੂੰ ਫਾਇਰ ਰੈਸਕਿਊ, ਸੀਪੀਆਰ, ਹੜ੍ਹ ਬਚਾਓ, ਉੱਚੀਆਂ ਇਮਾਰਤਾਂ ਤੋਂ ਬਚਾਅ ਅਤੇ ਮੁੱਢਲੀ ਸਹਾਇਤਾ ਦੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ। ਕੈਂਪ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ 120 ਵਿਦਿਆਰਥਣਾਂ ਨੇ ਹਿੱਸਾ ਲਿਆ। ਸਮਾਪਤੀ ਸਮਾਗਮ ਦੌਰਾਨ ਵਿਦਿਆਰਥਣਾਂ ਨੂੰ ਟਰੈਕ ਸੂਟ, ਟੀ-ਸ਼ਰਟ, ਕੈਪ, ਬੂਟ, ਬੈਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਟੀਮ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਅਖੀਰ ਵਿਚ ਡਾ. ਬਿਮਲਾ ਸਾਹੂ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।