ਬੱਚਿਆਂ ਨੂੰ ਵਰਦੀਆਂ ਤੇ ਬਲੇਜ਼ਰ ਤਕਸੀਮ
ਬੱਚਿਆਂ ਨੂੰ ਵਰਦੀਆਂ ਤੇ ਬਲੇਜ਼ਰ ਵੰਡੇ
Publish Date: Sun, 25 Jan 2026 05:22 PM (IST)
Updated Date: Mon, 26 Jan 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਰਕਾਰੀ ਹਾਈ ਸਕੂਲ ਕਿਸ਼ਨਗੜ੍ਹ ਪੱਖਰਵੱਡ ਵਿਖੇ ਸੁਖਮੰਦਰ ਸਿੰਘ ਪੁੱਤਰ ਸਰਦਾਰ ਰਣਜੀਤ ਸਿੰਘ ਵੱਲੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਵਰਦੀ ਸਮੇਤ ਬਲੇਜ਼ਰ ਵੰਡੇ ਗਏ। ਇਸ ਸਮੇਂ ਪਿੰਡ ਦੇ ਨੌਜਵਾਨ ਲਖਵੀਰ ਸਿੰਘ ਅਤੇ ਪੰਚਾਇਤ ਮੈਂਬਰ ਲਖਵੀਰ ਸਿੰਘ ਲੱਖੀ ਨੇ ਬੱਚਿਆਂ ਨੂੰ ਵਰਦੀ ਵੰਡਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕੇਵਲ ਸਿੰਘ ਅਤੇ ਵਾਈਸ ਚੇਅਰਮੈਨ ਬਲਦੇਵ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਜਿਨ੍ਹਾਂ ਨੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ। ਸਕੂਲ ਅਧਿਆਪਕ ਕੁਸਮ ਰਾਣੀ, ਰਵਿੰਦਰ ਕੌਰ, ਮਿਡ ਡੇ ਮੀਲ ਕੁੱਕ ਸੁਖਪ੍ਰੀਤ ਕੌਰ ਅਤੇ ਗੁਰਮੀਤ ਕੌਰ ਵੀ ਮੌਜੂਦ ਸਨ। ਸਕੂਲ ਇੰਚਾਰਜ ਕੁਸਮ ਰਾਣੀ ਵੱਲੋਂ ਦਾਨੀ ਸੱਜਣਾਂ ਦੇ ਇਸ ਨੇਕ ਕਾਰਜ ਦੀ ਬਹੁਤ ਹੀ ਸ਼ਲਾਘਾ ਕੀਤੀ ਗਈ ਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ।