ਸ਼੍ਰੀ ਰਾਮ ਮੰਦਰ ਦੇ ਦੋ ਸਾਲ ਪੂਰਾ ਹੋਣ ’ਤੇ ਲਾਇਆ ਲੰਗਰ
ਅਯੁੱਧਿਆ ਰਾਮ ਮੰਦਰ ਦੇ ਦੋ ਸਾਲ ਪੂਰਾ ਹੋਣ ’ਤੇ ਲੰਗਰ ਲਾਇਆ
Publish Date: Sat, 24 Jan 2026 08:37 PM (IST)
Updated Date: Sun, 25 Jan 2026 04:22 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਭਗਵਾਨ ਰਾਮ ਜੀ ਦੇ ਮੰਦਰ ਦੀ ਪ੍ਰਾਣ-ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਮੌੜ ਮੰਡੀ ਦੇ ਬੱਸ ਅੱਡਾ ਰੋਡ ਬਾਜ਼ਾਰ ’ਚ ਦੁਕਾਨਦਾਰਾਂ ਵੱਲੋਂ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ। ਦੁਕਾਨਦਾਰ ਬਲਦੇਵ ਕੁਮਾਰ, ਕ੍ਰਿਸ਼ਨ ਕੁਮਾਰ, ਮੰਗਤ ਰਾਏ ਤੇ ਸੰਦੀਪ ਕੁਮਾਰ ਕਾਕਾ ਆਦਿ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਲਾਇਆ ਲੰਗਰ ਭਗਵਾਨ ਰਾਮ ਜੀ ਨੂੰ ਸਮਰਪਿਤ ਹੈ। ਇਸ ਮੌਕੇ ਕੇਸਰ ਦੁੱਧ ਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ। ਪ੍ਰਾਣ ਪ੍ਰਤੀਸ਼ਿਠਾ ਦੀ ਦੂਜੀ ਵਰ੍ਹੇਗੰਢ ਮੌਕੇ ਦੁਕਾਨਦਾਰਾਂ ਵੱਲੋਂ ਭਗਵਾਨ ਰਾਮ ਜੀ ਦੀ ਪੂਜਾ ਅਰਚਨਾ ਵੀ ਕੀਤੀ। ਦੁਕਾਨਦਾਰਾਂ ਨੇ ਭਗਵਾਨ ਰਾਮ ਜੀ ਦੀ ਅਯੁੱਧਿਆ ਵਿਖੇ ਪ੍ਰਾਣ ਪ੍ਰਤਿਸ਼ਠਾ ਦੇ ਦੋ ਸਾਲ ਪੂਰੇ ਹੋਣ ’ਤੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਗੌਤਮ ਗਰਗ, ਕੁਲਦੀਪ ਸ਼ਰਮਾ, ਡਾਕਟਰ ਗੌਤਮ,ਰਾਹੁਲ ਨਿਜਾਂ, ਗੁਰਵਿੰਦਰ ਸਿੰਘ,ਚਾਹਤ ਸਿੰਗਲਾ,ਰਾਜੂ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਪਾਵਨ ਤੇ ਇਤਿਹਾਸਕ ਦਿਨ ਹੈ।