ਸ਼੍ਰੀਰਾਮ ਮੰਦਰ ਦੇ ਦੋ ਸਾਲ ਪੂਰੇ ਹੋਣ ਦੀ ਖੁਸ਼ੀ ’ਚ ਕਰਵਾਇਆ ਭੰਡਾਰਾ
ਸ੍ਰੀ ਰਾਮ ਮੰਦਰ ਦੇ ਦੋ ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਵਿਸ਼ਾਲ ਭੰਡਾਰਾ ਲਗਾਇਆ
Publish Date: Fri, 23 Jan 2026 07:27 PM (IST)
Updated Date: Sat, 24 Jan 2026 04:15 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ ਸ੍ਰੀ ਰਾਮ ਭਗਵਾਨ ਜੀ ਦੇ ਅਯੋਧਿਆ ਨਗਰੀ ਵਿਚ ਬਣੇ ਮੰਦਰ ਦੇ 2 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਸ੍ਰੀ ਰਾਮ ਭਗਤਾਂ ਵੱਲੋਂ ਸਥਾਨਿਕ ਸ਼ਹਿਰ ਦੇ ਮੁੱਖ ਚੌਕ ਵਿਖੇ ਤੀਜਾ ਵਿਸਾਲ ਭੰਡਾਰਾ ਲਗਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਨੇ ਭਾਗ ਲਿਆ। ਲੰਗਰ ਦੀ ਸ਼ੁਰੂਆਤ ਸਵੇਰ ਤੋਂ ਹੀ ਹੋ ਗਈ ਸੀ। “ਜੈ ਸ਼੍ਰੀ ਰਾਮ” ਦੇ ਜੈਕਾਰਿਆਂ ਵਿਚਕਾਰ ਸੇਵਾਦਾਰਾਂ ਨੇ ਪੂਰੀ ਤਨਦੇਹੀ ਨਾਲ ਸੇਵਾ ਨਿਭਾਈ। ਸ਼ਰਧਾਲੂਆਂ ਨੂੰ ਪਿਆਰ ਅਤੇ ਸਤਿਕਾਰ ਨਾਲ ਪ੍ਰਸਾਦ ਤੇ ਭੋਜਨ ਵਰਤਾਇਆ ਗਿਆ। ਲੰਗਰ ਦੇ ਆਯੋਜਕਾਂ ਨੇ ਦੱਸਿਆ ਕਿ ਲੰਗਰ ਸਭ ਲਈ ਬਿਨਾਂ ਕਿਸੇ ਭੇਦਭਾਵ ਦੇ ਖੁੱਲ੍ਹਾ ਰੱਖਿਆ ਗਿਆ, ਤਾਂ ਜੋ ਸੇਵਾ, ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਹਰ ਵਰਗ ਤਕ ਪਹੁੰਚੇ। ਪ੍ਰੋਗਰਾਮ ਦੌਰਾਨ ਸ਼ਰਧਾਲੂਆਂ ਨੇ ਸ਼੍ਰੀ ਰਾਮ ਮੰਦਰ ਨਾਲ ਜੁੜੇ ਇਤਿਹਾਸਕ ਪਲਾਂ ਨੂੰ ਯਾਦ ਕੀਤਾ ਅਤੇ ਮੰਦਰ ਦੇ ਨਿਰਮਾਣ ਨੂੰ ਦੇਸ਼ ਦੀ ਸੰਸਕ੍ਰਿਤੀ ਚੇਤਨਾ ਨਾਲ ਜੋੜਿਆ। ਲੰਗਰ ਵਿੱਚ ਦੂਰ-ਦੂਰ ਤੋਂ ਆਏ ਸ਼ਰਧਾਲੂਆਂ ਦੇ ਨਾਲ-ਨਾਲ ਸਥਾਨਕ ਵਪਾਰੀ, ਨੌਜਵਾਨ ਅਤੇ ਮਹਿਲਾਵਾਂ ਨੇ ਵੀ ਸੇਵਾ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਸਫ਼ਾਈ, ਅਨੁਸ਼ਾਸਨ ਅਤੇ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ, ਜਿਸ ਨਾਲ ਸਮਾਗਮ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਮੰਦਰ ਦੀ ਵਰ੍ਹੇਗੰਢ ਨੂੰ ਸੇਵਾ ਅਤੇ ਲੋਕਹਿਤ ਦੇ ਕੰਮਾਂ ਨਾਲ ਜੋੜਣਾ ਹੀ ਇਸ ਸਮਾਗਮ ਦਾ ਮੁੱਖ ਉਦੇਸ਼ ਹੈ। ਇਸ ਭੰਡਾਰੇ ਵਿਚ ਸ਼ਿਵ ਸ਼ਕਤੀ ਸੇਵਾ ਸੰਮਤੀ ਭਗਤਾ, ਇੱਛਾ ਪੂਰਨ ਬਾਲਾ ਜੀ ਮੰਦਰ ਭਗਤਾ ਅਤੇ ਬਾਬਾ ਵਿਸ਼ਵਕਰਮਾ ਟੈਂਟ ਹਾਊਸ ਭਗਤਾ ਦੇ ਪ੍ਰਬੰਧਕਾਂ ਨੇ ਸ਼ਲਾਘਾਯੋਗ ਸੇਵਾ ਨਿਭਾਈ। ਇਸ ਮੌਕੇ ਬਾਬਾ ਗੰਗਾ ਰਾਮ ਜਲਾਲ ਵਾਲੇ, ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਜਗਮੋਹਨ ਲਾਲ ਕੌਂਸਲਰ, ਰਾਕੇਸ ਕੁਮਾਰ ਗੋਇਲ ਸਾਬਕਾ ਪ੍ਰਧਾਨ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਆਪ ਆਗੂ ਸੁਰੇਸ਼ ਕੁਮਾਰ ਕਾਲਾ, ਭਾਜਪਾ ਆਗੂ ਗੁਰਵਿੰਦਰ ਸਿੰਘ ਭਗਤਾ, ਬਵਲੇਸ ਕੁਮਾਰ ਬੌਬੀ ਆਗੂ ਭਾਜਪਾ, ਸਵਰਨ ਸਿੰਘ ਬੁਰਜ ਲੱਧਾ ਆਗੂ ਭਾਜਪਾ, ਪਰਵੀਨ ਮਹੇਸ਼ਵਰੀ, ਜੀਤ ਰਾਮ ਗੋਇਲ, ਫੂੰਨੀ ਗਰਗ, ਰਾਜਿੰਦਰ ਕੁਮਾਰ ਰੀਠਾ, ਕਾਲਾ ਸ਼ਰਮਾ, ਤਰਸੇਮ ਸ਼ਰਮਾ, ਵਿਸ਼ਾਲ ਗੋਇਲ, ਅਸੋਕ ਕੁਮਾਰ ਗਰਗ, ਰਾਹੁਲ ਗਰਗ, ਗਗਨ ਪੁਰੀ, ਮੁਕੇਸ ਸਿੰਗਲਾ, ਗੋਗੀ ਭਦੋੜੀਆ, ਹਰੀਸ ਕੁਮਾਰ ਨੋਨਾ, ਬੰਟੀ ਭਗਵਤੀ, ਗੋਪਾਲ ਗਰਗ, ਕਾਲੀ ਗਰਗ, ਵਿੱਕੀ ਗੋਇਲ, ਸੁਰਿੰਦਰ ਭੁੱਟੋ, ਨਵਜੋਤ ਬਜਾਜ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।