ਕੁੱਟਮਾਰ ਦੇ ਦੋਸ਼ ਹੇਠ ਛੇ ਜਣਿਆਂ ’ਤੇ ਕੇਸ ਦਰਜ
ਕੁੱਟਮਾਰ ਦੇ ਦੋਸ਼ ਹੇਠ ਛੇ ਵਿਅਕਤੀਆਂ ਖਿਲਾਫ ਕੇਸ ਦਰਜ
Publish Date: Fri, 23 Jan 2026 05:34 PM (IST)
Updated Date: Sat, 24 Jan 2026 04:07 AM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਕੁੱਟਮਾਰ ਦੇ ਦੋ ਵੱਖ-ਵੱਖ ਮਾਮਲਿਆਂ ’ਚ ਛੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਨਵਨੀਤ ਕੁਮਾਰ ਵਾਸੀ ਪਰਜਾਪਤ ਕਲੋਨੀ ਬਠਿੰਡਾ ਨੇ ਦੱਸਿਆ ਕਿ ਮਨਦੀਪ ਸਿੰਘ ਵਾਸੀ ਨੈਸ਼ਨਲ ਕਲੋਨੀ, ਕੁਲਵੰਤ ਸਿੰਘ ਵਾਸੀ ਪਿੰਡ ਗਿੱਦੜ ਅਤੇ ਬਿਕਰਮ ਠਾਕੁਰ ਵਾਸੀ ਪਰਸਰਾਮ ਨਗਰ ਨੇ ਉਸ ਦੀ ਕੁੱਟਮਾਰ ਕੀਤੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਥਾਣਾ ਸਿਵਲ ਲਾਈਨ ਪੁਲਿਸ ਨੇ ਮੁਲਜਮਾਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਹੀ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਸੰਤ ਲਾਲ ਵਾਸੀ ਰਾਮਪੁਰਾ ਮੰਡੀ ਨੇ ਦੱਸਿਆ ਕਿ ਰਿਤਿਕ ਖੰਨਾ, ਸ਼ਿਵਮ ਖੰਨਾ ਅਤੇ ਅਜੇ ਕੁਮਾਰ ਵਾਸੀਆਨ ਮੰਡੀ ਰਾਮਪੁਰਾ ਨੇ ਕੁੱਟਮਾਰ ਕਰਕੇ ਉਸ ਦੇ ਸੱਟਾਂ ਮਾਰੀਆਂ, ਜਿਸ ਕਾਰਨ ਨੂੰ ਜ਼ਖਮੀ ਹੋ ਗਿਆ। ਥਾਣਾ ਸਿਟੀ ਰਾਮਪੁਰਾ ਦੇ ਸਹਾਇਕ ਥਾਣੇਦਾਰ ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਦੋਸ਼ੀ ਰਿਤਕ ਖੰਨਾ ਤੇ ਅਜੇ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ।