- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਮਨਾਇਆ ਜਾਵੇਗਾ ਬਸੰਤ ਪੰਚਮੀ ਦਾ ਤਿਓਹਾਰ, ਡੀਜੇ ਲਗਾ ਕੇ ਲੋਕ ਪਤੰਗ ਉਡਾਉਣ ਦਾ ਲੈਣਗੇ ਆਨੰਦ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਬਸੰਤ ਪੰਚਮੀ ਦੇ ਤਿਉਹਾਰ ਨੂੰ ਧੂਮਧੂਮ ਨਾਲ ਮਨਾਇਆ ਜਾਵੇਗਾ। ਇਹ ਤਿਉਹਾਰ ਪੰਜਾਬੀ ਸੰਸਕ੍ਰਿਤੀ ਦਾ ਮਹੱਤਵਪੂਰਨ ਹਿੱਸਾ ਹੈ, ਜਿਸ ਵਿੱਚ ਰੰਗ-ਬਿਰੰਗੀ ਪਤੰਗਾਂ ਦਾ ਉਡਾਉਣਾ ਅਤੇ ਧਮਾਕੇਦਾਰ ਡੀਜੇ ਮਿਊਜ਼ਿਕ ਨਾਲੋਂ ਨਾਲ ਚੱਲਦੇ ਹਨ। ਸਾਰੇ ਸ਼ਹਿਰ ਵਿੱਚ ਅੱਜ ਕਈ ਜਗ੍ਹਾ ਡੀਜੇ ਲਗਾਏ ਜਾਣਗੇ, ਜਿੱਥੇ ਲੋਕ ਮੌਜ ਮਸਤੀ ਕਰਨਗੇ ਅਤੇ ਪਤੰਗਾਂ ਦਾ ਆਨੰਦ ਲੈਣਗੇ। ਬਸੰਤ ਪੰਚਮੀ ਨੂੰ ਖਾਸ ਤੌਰ ’ਤੇ ਬਸੰਤ ਰੁੱਤ ਦੇ ਆਗਮਨ ਦਾ ਸਵਾਗਤ ਕਰਨ ਲਈ ਮਨਾਇਆ ਜਾਂਦਾ ਹੈ। ਲੋਕ ਆਪਣੇ ਘਰਾਂ ਦੀ ਛੱਤਾਂ ਅਤੇ ਖੇਤਾਂ ਵਿਚ ਪਤੰਗਾਂ ਨੂੰ ਉਡਾ ਕੇ ਇਸ ਦਿਵਸ ਨੂੰ ਧੂਮਧਾਮ ਨਾਲ ਮਨਾਉਂਦੇ ਹਨ। ਸਵੇਰ ਦਾ ਸਮਾਂ ਪਤੰਗਾਂ ਦੀਆਂ ਅਠਖੇਲੀਆਂ ਨਾਲ ਸਜਦਾ ਹੈ ਅਤੇ ਰੰਗਾਂ ਨਾਲ ਭਰੇ ਆਸਮਾਨ ਦੇ ਨਜ਼ਾਰੇ ਮਨ ਮੋਹ ਲੈਂਦੇ ਹਨ। ਇਸ ਦਿਨ ਰੰਗ-ਬਿਰੰਗੀ ਪਤੰਗਾਂ ਨੂੰ ਉਡਾਉਣ ਨਾਲ ਜਿੱਥੇ ਆਸਮਾਨ ਰੰਗਾਂ ਨਾਲ ਭਰ ਜਾਂਦਾ ਹੈ, ਉਹੀ ਸੰਗੀਤ ਅਤੇ ਡੀਜੇ ਦੇ ਨਾਲ ਖੁਸ਼ੀਆਂ ਵਿੱਚ ਵਾਧਾ ਹੋ ਜਾਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਦਿਨ ਜ਼ਿੰਦਗੀ ਵਿੱਚ ਖੁਸ਼ੀ, ਪ੍ਰਗਤੀ ਅਤੇ ਹਰਿਆਲੀ ਦਾ ਪ੍ਰਤੀਕ ਹੈ, ਜਿਸ ਨਾਲ ਚੰਗੀ ਤਰ੍ਹਾਂ ਨਵੀਂ ਰੁੱਤ ਦੀ ਸ਼ੁਰੂਆਤ ਹੁੰਦੀ ਹੈ। ਸ਼ਹਿਰ ਵਿਚ ਬਸੰਤ ਪੰਚਮੀ ਮੌਕੇ ਖੂਬ ਰੌਣਕ ਵੇਖਣ ਲਈ ਮਿਲੇਗੀ। ਵੱਖ-ਵੱਖ ਬਾਜ਼ਾਰਾਂ ਵਿਚ ਪਤੰਗਾਂ ਦੀਆਂ ਦੁਕਾਨਾਂ ਸਜਾਈਆਂ ਗਈਆਂ ਹਨ। ਬਸੰਤ ਪੰਚਮੀ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਲੋਕਾਂ ਨੇ ਖੂਬ ਪਤੰਗਾਂ ਦੀ ਖਰੀਦੋ-ਫਰੋਖਤ ਕੀਤੀ। ਖਾਸ ਕਰ ਕੇ ਇਸ ਤਿਉਹਾਰ ਲਈ ਬੱਚਿਆਂ ਤੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਵੇਖਣ ਲਈ ਮਿਲਿਆ ਹੈ। ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਵੀਰਵਾਰ ਨੂੰ ਪੂਰੀ ਤਿਆਰੀ ਕਰ ਰੱਖੀ ਹੈ। ਛੱਤਾਂ ’ਤੇ ਲਾਉਣ ਲਈ ਡੀਜੇ ਬੁੱਕ ਕਰਵਾਏ ਗਏ ਹਨ। ਬਸੰਤ ਪੰਚਮੀ ਸ਼ਹਿਰ ਵਿਚ ਜਿਆਦਾ ਮਨਾਈ ਜਾਂਦੀ ਹੈ।