ਬੱਚਿਆਂ ਦੀ ਤੰਦਰੁਸਤੀ ਲਈ ਟੀਕਾਕਰਨ ਜ਼ਰੂਰੀ
ਬੱਚਿਆਂ ਦੀ ਤੰਦਰੁਸਤੀ ਲਈ ਲਈ ਮੁਕੰਮਲ ਟੀਕਾਕਰਣ ਜਰੂਰੀ
Publish Date: Wed, 21 Jan 2026 05:17 PM (IST)
Updated Date: Thu, 22 Jan 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਬਠਿੰਡਾ ਵਿਚ ਬਿਮਾਰੀਆਂ ਤੋਂ ਬਚਾਓ ਲਈ ਟੀਕਾਕਰਣ ਮੁਹਿੰਮ ਸਬੰਧੀ ਡਾ. ਤਪਿੰਦਰਜੋਤ ਨੇ ਦੱਸਿਆ ਕਿ ਇਹ ਟੀਕਾਕਰਣ ਹਰ ਹਫ਼ਤੇ ਬੁੱਧਵਾਰ ਕੀਤਾ ਜਾਂਦਾ ਹੈ। ਜਨਮ ਤੋਂ ਲੈ ਕੇ 16 ਸਾਲ ਤਕ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਦੇ ਵੀ ਟੈਟਨਸ ਦੇ ਟੀਕੇ ਲਗਾਏ ਜਾਂਦੇ ਹਨ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟੀਕਾਕਰਨ ਦਾ 100 ਫੀਸਦੀ ਟੀਚਾ ਪ੍ਰਾਪਤ ਕੀਤਾ ਜਾਵੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਨੇ ਕਿਹਾ ਕਿ ਗਰਭ ਦੌਰਾਨ ਗਰਭਵਤੀ ਮਾਵਾਂ ਨੂੰ 2 ਟੈਟਨਸ ਦੇ ਟੀਕੇ ਲਗਵਾਉਣ ਨਾਲ ਮਾਂ ਅਤੇ ਬੱਚੇ ਨੂੰ ਟੈਟਨਸ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਬੀਸੀਜੀ, ਪੋਲੀਓ ਬੂੰਦਾਂ ਤੇ ਹੈਪੇਟਾਈਟਸ ਦਾ ਟੀਕਾਕਰਣ, ਡੇਢ, ਢਾਈ ਅਤੇ ਸਾਢੇ ਤਿੰਨ ਮਹੀਨੇ ਤੇ ਪੈਟਾਵੈਲੈਂਟ, ਪੋਲੀਓ ਬੂੰਦਾਂ ਤੇ ਰੋਟਾ ਨਿਮੋਕੋਕਲ, 9 ਮਹੀਨੇ ਪੂਰੇ ਹੋਣ ’ਤੇ ਐਮਆਰ., ਨਿਮੋਕੋਕਲ ਤੇ ਵਿਟਾਮਿਨ ਏ, 16 ਮਹੀਨੇ ਤੋਂ 2 ਸਾਲ ਐਮਆਰ , ਡੀਪੀਟੀ, ਪੋਲੀਓ ਅਤੇ ਵਿਟਾਮਿਨ ਏ ਜਰੂਰ ਲਗਵਾਓ। ਪੰਜ ਸਾਲ ’ਤੇ ਡੀਪੀਟੀ ਦੂਜੀ ਬੂਸਟਰ, 10 ਤੇ 16 ਸਾਲ ਤੇ ਟੀਡੀ ਦਾ ਟੀਕਾਕਰਨ ਕਰਵਾਓ।