ਕੇਂਦਰੀ ਜੇਲ੍ਹ ’ਚੋਂ ਮਿਲੇ ਦੋ ਮੋਬਾਈਲ, 2 ਖ਼ਿਲਾਫ਼ ਕੇਸ
ਕੇਂਦਰੀ ਜੇਲ੍ਹ ‘ਚੋਂ ਦੋ ਮੋਬਾਈਲ ਫੋਨ ਬਰਾਮਦ, 2 ਖ਼ਿਲਾਫ਼ ਮਾਮਲਾ ਦਰਜ
Publish Date: Mon, 19 Jan 2026 04:25 PM (IST)
Updated Date: Tue, 20 Jan 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,
ਬਠਿੰਡਾ : ਥਾਣਾ ਕੈਂਟ ਪੁਲਿਸ ਨੇ ਕੇਂਦਰੀ ਜੇਲ੍ਹ ਬਠਿੰਡਾ ਵਿਚ ਬੈਰਕਾਂ ਦੀ ਜਾਂਚ ਦੌਰਾਨ ਦੋ ਲਾਵਾਰਿਸ਼ ਮੋਬਾਈਲ ਫੋਨ ਬਰਾਮਦ ਹੋਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਹਿਲੇ ਮਾਮਲੇ ਵਿਚ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ 10 ਜਨਵਰੀ ਨੂੰ ਬੈਰਕਾਂ ਦੀ ਰੁਟੀਨ ਜਾਂਚ ਦੌਰਾਨ ਬੈਰਕ ਦੇ ਨੇੜੇ ਰੀਅਲ ਮੀ ਕੰਪਨੀ ਦਾ ਇਕ ਲਾਵਾਰਿਸ ਮੋਬਾਈਲ ਫੋਨ ਮਿਲਿਆ। ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਸਹਾਇਕ ਸੁਪਰਿੰਟੈਂਡੈਂਟ ਸਰਤਾਜ ਸਿੰਘ ਨੇ ਵੀ ਪੁਲਿਸ ਨੂੰ ਦੱਸਿਆ ਕਿ ਜਾਂਚ ਦੌਰਾਨ ਜੇਲ੍ਹ ਦੇ ਪ੍ਰਸ਼ਾਸਕੀ ਖੇਤਰ ਵਿੱਚੋਂ ਓਪੋ ਕੰਪਨੀ ਦਾ ਇਕ ਹੋਰ ਲਾਵਾਰਿਸ ਮੋਬਾਈਲ ਫੋਨ ਬਰਾਮਦ ਹੋਇਆ। ਪੁਲਿਸ ਨੇ ਦੋਵੇਂ ਮਾਮਲਿਆਂ ’ਚ ਅਣਪਛਾਤੇ ਵਿਅਕਤੀਆਂ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।