ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ’ਚ ਕੇਸ ਦਰਜੇ
ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ਵਿਚ
Publish Date: Mon, 19 Jan 2026 04:23 PM (IST)
Updated Date: Tue, 20 Jan 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਕੋਟਫੱਤਾ ਪੁਲਿਸ ਨੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ਵਿਚ ਟਰਾਲਾ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਤਿੰਦਰ ਸਿੰਘ ਵਾਸੀ ਮਲੂਕਾ ਨੇ ਦੱਸਿਆ ਕਿ ਉਹ 18 ਜਨਵਰੀ ਨੂੰ ਪੀਆਰਟੀਸੀ ਬੱਸ ਲੈ ਕੇ ਪਿੰਡ ਮਾਈਸਰਖਾਨਾ ਕੋਲ ਜਾ ਰਿਹਾ ਸੀ ਤਾਂ ਇਸ ਦੌਰਾਨ ਮੁਲਜ਼ਮ ਸੰਦੀਪ ਸਿੰਘ ਵਾਸੀ ਖਿਆਲੀ ਕਲਾਂ ਜ਼ਿਲ੍ਹਾ ਮਾਨਸਾ ਨੇ ਲਾਪਰਵਾਹੀ ਵਰਤਦੇ ਹੋਏ ਟਰਾਲੇ ਦਾ ਅੱਧਾ ਹਿੱਸਾ ਸੜਕ ਵਿਚਕਾਰ ਕਰ ਦਿੱਤਾ, ਜਿਸ ਕਾਰਨ ਬੱਸ ਟਰਾਲੇ ਵਿਚ ਵੱਜੀ। ਇਸ ਉਪਰੰਤ ਬ੍ਰੇਕ ਨਾ ਲੱਗਣ ਕਾਰਨ ਇਕ ਹੋਰ ਬੱਸ ਟਰਾਲੇ ਵਿਚ ਵੱਜੀ। ਇਸ ਹਾਦਸੇ ਵਿਚ ਦੋਵੇ ਬੱਸਾਂ ਨੁਕਸਾਨੀ ਗਈਆਂ। ਪੁਲਿਸ ਨੇ ਟਰਾਲਾ ਚਾਲਕ ਖ਼ਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਮਾਮਲੇ ਵਿਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਉਕਤ ਮੁਲਜ਼ਮ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ।