ਪਿੰਡ ਕੋਟਫੱਤਾ ਦੇ ਪਾਰਕ ’ਚ ਓਪਨ ਜਿਮ ਦਾ ਉਦਘਾਟਨ
ਪਿੰਡ ਕੋਟਫੱਤਾ ਦੇ ਪਾਰਕ ਵਿਚ ਓਪਨ ਜਿੰਮ ਦਾ ਉਦਘਾਟਨ
Publish Date: Sun, 18 Jan 2026 05:44 PM (IST)
Updated Date: Mon, 19 Jan 2026 04:09 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਦੇ ਤਹਿਤ ਨਗਰ ਕੌਂਸਲ ਕੋਟਫੱਤਾ ਨੇ ਵਾਰਡ-8 ਦੇ ਪਾਰਕ ਵਿਚ ਨਵਾਂ ਓਪਨ-ਜਿਮ ਲਾਇਆ। ਓਪਨ ਜਿਮ ਦੇ ਉਦਘਾਟਨ ਸਮਾਗਮ ’ਚ ਨੀਂਹ-ਪੱਥਰ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੇਅਰਮੈਨ ਪਰਮਜੀਤ ਢਿੱਲੋਂ ਵੱਲੋਂ ਰੱਖਿਆ ਗਿਆ। ਇਸ ਮੌਕੇ ਵਾਰਡ-8 ਦੇ ਕੌਂਸਲਰ ਅਜੈਬ ਸਿੰਘ, ਗੁਰਮੇਲ ਸਿੰਘ, ਸੁਖਬੀਰ ਸਿੰਘ ਤੇ ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨ ਦੇ ਪਤੀ ਬਿਕਰਮ ਸਿੰਘ, ਮੀਤ-ਪ੍ਰਧਾਨ ਇਕਬਾਲ ਸਿੰਘ ਢਿੱਲੋਂ, ਜਸਕਰਨ ਸਿੰਘ ਸੰਧੂ, ਨੰਬਰਦਾਰ ਜਸਵਿੰਦਰ ਸਿੰਘ, ਸਮਾਜ ਸੇਵੀ ਪੱਪੀ ਖਾਲਸਾ, ਬਲਕਰਨ ਸਿੰਘ ਗਹਿਰੀ ਤੇ ਕਾਕਾ ਸਿੰਘ ਮੌਜੂਦ ਸਨ। ਨਗਰ-ਕੌਂਸਲ ਨੇ ਕਿਹਾ ਕਿ ਇਹ ਓਪਨ-ਜਿਮ ਦੇ ਨੌਜਵਾਨਾਂ ਲਈ ਸਿਹਤਮੰਦ, ਸ਼ੌਕ ਤੇ ਫਿਟਨੈੱਸ ਦੇ ਮੌਕੇ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਸਹਾਇਕ ਸਾਬਤ ਹੋਵੇਗਾ। ਇਸ ਨਾਲ ਸ਼ਹਿਰ ’ਚ ਖੇਡਾਂ ਤੇ ਸਿਹਤ ਸਬੰਧੀ ਉਪਕਰਨਾਂ ਦੀ ਸਹੂਲਤਾਂ ’ਚ ਵਾਧਾ ਹੋਵੇਗਾ।