ਕੁੱਟਮਾਰ ਦੇ ਦੋਸ਼ ’ਚ 11 ਵਿਅਕਤੀ ਨਾਮਜ਼ਦ
ਕੁੱਟਮਾਰ ਦੇ ਦੋਸ਼ ਵਿਚ 11 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ
Publish Date: Sun, 18 Jan 2026 04:44 PM (IST)
Updated Date: Mon, 19 Jan 2026 04:15 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸਿਵਲ ਲਾਈਨ ਪੁਲਿਸ ਨੇ ਗ਼ੈਰ-ਕਾਨੂੰਨੀ ਖੇਡ ਵਿਚ ਖਲਲ ਪੈਣ ਦੇ ਸ਼ੱਕ ‘ਚ ਇਕ ਨੌਜਵਾਨ ਨਾਲ ਕੁੱਟਮਾਰ ਕਰਨ ਦੇ ਮਾਮਲੇ ’ਚ ਕਰੀਬ 11 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਅਮਨ ਗੋਇਲ ਨਵਾਸੀ ਬੀਬੀਵਾਲਾ ਰੋਡ, ਬਖ਼ਸ਼ੀ ਹਸਪਤਾਲ ਦੇ ਸਾਹਮਣੇ ਬਠਿੰਡਾ ਨੇ ਦੱਸਿਆ ਕਿ ਉਹ ਪਿਛਲੇ ਦਿਨ ਐਤਵਾਰ ਨੂੰ ਸੰਡੇ ਸੇਲ ਬਠਿੰਡਾ ਘੁੰਮਣ ਲਈ ਗਿਆ ਹੋਇਆ ਸੀ। ਇਸ ਦੌਰਾਨ ਉੱਥੇ ਮੋਨੂ, ਮਾਮੂ ਆਪਣੇ ਕਰੀਬ 10 ਅਣਪਛਾਤੇ ਸਾਥੀਆਂ ਸਮੇਤ “ਸਟੈਗਰ” ਨਾਮਕ ਗ਼ੈਰ-ਕਾਨੂੰਨੀ ਖੇਡ ਖੇਡ ਰਿਹਾ ਸੀ ਤੇ ਮੌਕੇ ‘ਤੇ ਮੌਜੂਦ ਲੋਕਾਂ ਤੋਂ ਪੈਸਿਆਂ ਦੀ ਵਸੂਲੀ ਕਰ ਰਹੇ ਸਲ। ਕਿਸੇ ਅਣਪਛਾਤੇ ਵਿਅਕਤੀ ਵੱਲੋਂ ਖੇਡ ’ਚ ਲੱਤ ਮਾਰੀ ਗਈ ਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਬਾਰੇ ਮੋਨੂ ਮਾਮੂ ਨੂੰ ਅਮਨ ਗੋਇਲ ‘ਤੇ ਸ਼ੱਕ ਹੋਇਆ। ਸ਼ੱਕ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਮਨ ਗੋਇਲ ਦੀ ਕੁੱਟਮਾਰ ਕੀਤੀ। ਪੁਲਿਸ ਨੇ ਸ਼ਿਕਾਇਤ ਪੈਣ ’ਤੇ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।