ਓਲੰਪੀਆਡ ’ਚ ਇੰਟਰਨੈਸ਼ਨਲ ਰੈਂਕ ਹਾਸਲ ਕਰ ਕੇ ਰਚਿਆ ਇਤਿਹਾਸ
ਓਲੰਪੀਅਡ ਵਿੱਚ ਇੰਟਰਨੈਸ਼ਨਲ ਰੈਂਕ ਇਕ ਹਾਸਲ ਕਰ ਇਤਿਹਾਸ ਰਚਿਆ
Publish Date: Sat, 17 Jan 2026 04:38 PM (IST)
Updated Date: Sun, 18 Jan 2026 04:04 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਸਰਾਫ਼ ਐਜੂਬੀਕਨਜ ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਸਾਲ 2025 ਦੌਰਾਨ ਵੱਖ-ਵੱਖ ਵਿਸ਼ਿਆਂ ਦੀਆਂ ਓਲੰਪੀਆਡ ਮੁਕਾਬਲਿਆਂ ’ਚ ਉਤਸ਼ਾਹ ਨਾਲ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖਾਸ ਕਰਕੇ ਅੰਗਰੇਜੀ ਵਿਸ਼ੇ ਦੀ ਓਲੰਪੀਆਡ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਬੇਹੱਦ ਉੱਤਮ ਨਤੀਜੇ ਪ੍ਰਦਰਸ਼ਿਤ ਕਰਦੇ ਹੋਏ ਸਕੂਲ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਸਕੂਲ ਦਾ ਕੁੱਲ ਨਤੀਜਾ ਬਹੁਤ ਹੀ ਸ਼ਲਾਘਾਯੋਗ ਰਿਹਾ, ਜਿਸ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਨੇ ਪਹਿਲੀ ਪੁਜ਼ੀਸ਼ਨ ’ਚ ਸਫਲਤਾ ਹਾਸਲ ਕੀਤੀ। ਇਸ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੇ ਦੋ ਵਿਦਿਆਰਥੀ ਹਰਦੀਪ ਸਿੰਘ ਅਤੇ ਗੁਰਨੂਰਜੋਤ ਕੌਰ ਨੇ ਉੱਚ ਉਪਲੱਬਧੀ ਹਾਸਲ ਕਰ ਕੇ ਇਤਿਹਾਸ ਰਚਿਆ। ਦੋਹਾਂ ਵਿਦਿਆਰਥੀਆਂ ਨੇ ਨਾ ਸਿਰਫ਼ ਸਕੂਲ ਰੈਂਕ–1, ਬਲਕਿ ਰੀਜਨਲ ਰੈਂਕ–1, ਜੋਨਲ ਰੈਂਕ–1 ਤੇ ਇੰਟਰਨੈਸ਼ਨਲ ਰੈਂਕ–1 ਵੀ ਹਾਸਲ ਕਰਕੇ ਸਕੂਲ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਣ ਦਿਵਾਇਆ। ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਗੋਲਡ ਮੈਡਲ ਆਫ਼ ਡਿਸਟਿੰਕਸ਼ਨ ਅਤੇ ਸਰਟੀਫਿਕੇਟ ਆਫ਼ ਡਿਸਟਿੰਕਸ਼ਨ ਨਾਲ ਸਨਮਾਨਿਤ ਕੀਤਾ ਗਿਆ। ਓਲੰਪੀਅਡ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਵਿਸ਼ਿਆਂ ਸਬੰਧੀ ਗਿਆਨ, ਤਰਕਸ਼ੀਲ ਸਮਰੱਥਾ, ਰਚਨਾਤਮਕ ਸੋਚ ਅਤੇ ਮੁਕਾਬਲਾਤਮਕ ਭਾਵਨਾ ਦਾ ਵਿਕਾਸ ਕਰਨਾ ਹੈ। ਇਸ ਮੌਕੇ ‘ਤੇ ਸਕੂਲ ਦੇ ਉਪ-ਚੇਅਰਮੈਨ ਅਮਿਤ ਸਰਾਫ਼ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਅੰਤਰਰਾਸ਼ਟਰੀ ਉਪਲਬਧੀ ਪੂਰੇ ਸਕੂਲ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਤੌਰ ‘ਤੇ ਹੀ ਨਹੀਂ, ਸਗੋਂ ਗਲੋਬਲ ਪੱਧਰ ’ਤੇ ਮੁਕਾਬਲੇ ਲਈ ਵੀ ਤਿਆਰ ਕਰਨਾ ਹੈ।