ਸੜਕ ਹਾਦਸਿਆਂ ’ਚ ਦੋ ਜ਼ਖ਼ਮੀ
ਸੜਕ ਹਾਦਸਿਆਂ ’ਚ 2 ਜ਼ਖ਼ਮੀ
Publish Date: Fri, 16 Jan 2026 05:36 PM (IST)
Updated Date: Sat, 17 Jan 2026 04:07 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਸਥਾਨਕ ਰੇਲਵੇ ਪਾਰਸਲ ਘਰ ਨੇੜੇ ਰੇਲਗੱਡੀ ’ਚ ਚੜ੍ਹਦੇ ਸਮੇਂ ਇਕ ਵਿਅਕਤੀ ਦਾ ਪੈਰ ਫਿਸਲ ਗਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰ ਮੌਕੇ ’ਤੇ ਪੁੱਜੇ ਤੇ ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਜ਼ਖ਼ਮੀ ਦੀ ਪਛਾਣ ਗੋਪੀ ਰਾਮ ਵਾਸੀ ਚੋਟਾਲਾ ਸਿਰਸਾ ਵਜੋਂ ਹੋਈ। ਇਸੇ ਤਰ੍ਹਾਂ ਸਥਾਨਕ ਹਸਪਤਾਲ ਬਾਜ਼ਾਰ ’ਚ ਇਕ ਮੋਟਰਸਾਈਕਲ ਸਵਾਰ ਦਾ ਅਚਾਨਕ ਸੁੰਤਲਨ ਵਿਗੜ ਗਿਆ। ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰ ਮੌਕੇ ’ਤੇ ਪੁੱਜੇ ਤੇ ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਜ਼ਖ਼ਮੀ ਦੀ ਪਛਾਣ ਲਛਮਣ ਸਿੰਘ ਵਾਸੀ ਅਮਰਪੁਰਾ ਬਸਤੀ ਵਜੋਂ ਹੋਈ ਹੈ।