ਕਣਕਵਾਲ ਵਿਚ ਨਵਜੋਤ ਗੁਣੀ ਨੂੰ ਮਿਲਿਆ ਸਮਰਥਨ, 12 ਪਰਿਵਾਰਾਂ ਨੇ ਭਾਜਪਾ ਦਾ ਫੜਿਆ ਪੱਲਾ ਕਣਕਵਾਲ ਵਿਚ ਨਵਜੋਤ ਗੁਣੀ ਨੂੰ ਮਿਲਿਆ ਸਮਰਥਨ, 12 ਪਰਿਵਾਰਾਂ ਨੇ ਭਾਜਪਾ ਦਾ ਫੜਿਆ ਪੱਲਾ
Publish Date: Fri, 28 Aug 2026 04:32 PM (IST)
Updated Date: Fri, 28 Aug 2026 04:34 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਾ ਮੰਡੀ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਤਲਵੰਡੀ ਸਾਬੋ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਇਸੇ ਤਹਿਤ ਪਿੰਡ ਕਣਕਵਾਲ ਵਿਚ ਭਾਜਪਾ ਦੇ ਨੌਜਵਾਨ ਆਗੂ ਨਵਜੋਤ ਸਿੰਘ ਗੁਣੀ ਨੂੰ ਉਸ ਸਮੇਂ ਸਮਰਥਨ ਮਿਲਿਆ, ਜਦੋਂ ਪਿੰਡ ਦੇ 12 ਪਰਿਵਾਰਾਂ ਨੇ ਭਾਜਪਾ ਨਾਲ ਜੁੜਨ ਦਾ ਐਲਾਨ ਕੀਤਾ। ਪਿੰਡ ਵਿੱਚ ਹੋਈ ਮਿਲਣੀ ਦੌਰਾਨ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਨਵਜੋਤ ਗੁਣੀ ਦੀ ਅਗਵਾਈ ਅਤੇ ਨਵੀਂ ਸੋਚ ਵਿਚ ਭਰੋਸਾ ਪ੍ਰਗਟਾਇਆ। ਪਿੰਡ ਦੇ ਨੌਜਵਾਨ ਆਗੂ ਤੇਜੀ ਕਣਕਵਾਲ (ਬੀਐੱਲਏ-2) ਦੀ ਅਗਵਾਈ ਹੇਠ ਹੋਏ ਪ੍ਰੋਗਰਾਮ ਦੌਰਾਨ ਬਲਜੀਤ ਸਿੰਘ, ਮਨਪ੍ਰੀਤ ਸਿੰਘ, ਕਾਕਾ ਸਿੰਘ, ਵੀਰਦਵਿੰਦਰ ਸਿੰਘ, ਕੁਲਵੰਤ ਸਿੰਘ, ਜਗਸੀਰ ਸਿੰਘ, ਸੁਖਵਿੰਦਰ ਸਿੰਘ, ਬੂਟਾ ਸਿੰਘ, ਸੁਖਾਂਦੀਪ ਸਿੰਘ, ਥਾਣਾ ਸਿੰਘ, ਗੋਰਾ ਸਿੰਘ, ਬਲਜਿੰਦਰ ਸਿੰਘ, ਆਕਾਸ਼ਦੀਪ ਸਿੰਘ, ਗੁਰਦੀਪ ਸਿੰਘ, ਜਰਨੈਲ ਸਿੰਘ ਅਤੇ ਗੁਰਚਰਨ ਸਿੰਘ ਸਮੇਤ ਹੋਰ ਸਾਥੀਆਂ ਨੇ ਨਵਜੋਤ ਗੁਣੀ ਦੀ ਟੀਮ ਨਾਲ ਚੱਲਣ ਦਾ ਐਲਾਨ ਕੀਤਾ। ਇਸ ਮੌਕੇ ਸਮਰਥਕਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਸਿਆਸਤ ਵਿਚ ਅੱਗੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਗੁਣੀ ਪੜ੍ਹੇ-ਲਿਖੇ, ਸ਼ਾਂਤ ਸੁਭਾਅ ਅਤੇ ਨਵੀਂ ਸੋਚ ਵਾਲੇ ਆਗੂ ਹਨ। ਨਵਜੋਤ ਗੁਣੀ ਨੇ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਪਰਿਵਾਰ ਵਿਚ ਸ਼ਾਮਲ ਹਰੇਕ ਵਿਅਕਤੀ ਨੂੰ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਪਿੰਡ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਸੁਖਵਿੰਦਰ ਗੁਣੀ, ਮਨਦੀਪ ਸਿੰਘ, ਹਰਭਜਨ ਸਿੰਘ, ਅਮ੍ਰਿਤਪਾਲ ਸਿੰਘ ਔਲਖ, ਅਮਰਿੰਦਰ ਸਿੰਘ, ਹਰਦੀਪ ਸਿੰਘ, ਰਾਮ ਸਿੰਘ, ਰੋਮੀ, ਹਨੀ, ਮਨਦੀਪ, ਰਿੰਕੂ ਸਮੇਤ ਟੀਮ ਦੇ ਹੋਰ ਮੈਂਬਰ ਹਾਜ਼ਰ ਸਨ।