ਬਹਿਣੀਵਾਲ ਕਲਚਰਲ ਪਾਰਕ ’ਚ ਸਾਬਣ ਨਾਲ ਬਣੇ ਮੋਦੀ ਦੇ ਮਾਡਲ ਦੀ ਰਹੀ ਚਰਚਾ ਬਹਿਣੀਵਾਲ ਕਲਚਰਲ ਪਾਰਕ ’ਚ ਸਾਬਣ ਨਾਲ ਬਣੇ ਮੋਦੀ ਦੇ ਮਾਡਲ ਦੀ ਰਹੀ ਚਰਚਾ
Publish Date: Sat, 19 Sep 2026 04:36 PM (IST)
Updated Date: Sat, 19 Sep 2026 04:38 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਰਾਮਾਂ ਮੰਡੀ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਸਾਬਣ ਨਾਲ ਬਣਾਇਆ ਗਿਆ ਉਨ੍ਹਾਂ ਦੇ ਮਾਡਲ ਦੀ ਖੂਬ ਚਰਚਾ ਰਹੀ। ਉਨ੍ਹਾਂ ਦੇ ਜਨਮ ਦਿਨ ਸੰਕਲਪ ਦਿਵਸ ਵਜੋਂ ਬਹਿਣੀਵਾਲ ਕਲਚਰ ਪਾਰਕ ਤਲਵੰਡੀ ਸਾਬੋ ਰੋਡ ਰਾਮਾਂ ਮੰਡੀ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੌਜੂਦਗੀ ਵਿਚ ਵੀਰਵਾਰ ਸ਼ਾਮ ਨੂੰ ਮਨਾਇਆ ਗਿਆ। ਇਸ ਮੌਕੇ ਕੇਕ ਕੱਟ ਕੇ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸਮਾਗਮ ਦੌਰਾਨ ਆਪਣੀ ਹਸਤਕਲਾ ਵਿਚ ਪੰਜਾਬ ਤੋਂ ਇਲਾਵਾ ਦੂਸਰੇ ਸੂਬਿਆਂ ਵਿਚ ਵੀ ਨਾਮਨਾ ਖੱਟਣ ਵਾਲੇ ਰਾਮਪਾਲ ਬਹਿਣੀਵਾਲ ਵੱਲੋਂ ਆਪਣੇ ਪੁੱਤਰ ਆਸ਼ੂ ਬਹਿਣੀਵਾਲ ਦੇ ਸਹਿਯੋਗ ਨਾਲ ਬਹਿਣੀਵਾਲ ਕਲਚਰਲ ਪਾਰਕ ’ਚ ਸਾਬਣ ਨਾਲ ਬਣਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਡਲ ਦੀ ਚਰਚਾ ਰਹੀ। ਇਸ ਵਿਲੱਖਣ ਕਲਾਕਾਰੀ ਨੂੰ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਹਾਜ਼ਰ ਲੋਕਾਂ ਅਤੇ ਭਾਜਪਾ ਆਗੂਆਂ ਨੇ ਰਾਮਪਾਲ ਬਹਿਣੀਵਾਲ ਅਤੇ ਆਸ਼ੂ ਬਹਿਣੀਵਾਲ ਕਲਾਕਾਰ ਦੀ ਕਲਾ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਵਜੋਂ ਭਾਜਪਾ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਨਵਜੋਤ ਸਿੰਘ ਗੁਨੀ ਨੇ ਸ਼ਿਰਕਤ ਕੀਤੀ ਅਤੇ ਕੇਕ ਕੱਟਣ ਦੀ ਰਸਮ ਅਦਾ ਕਰਕੇ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਕਾਸ ਅਤੇ ਤਰੱਕੀ ਦੇ ਰਾਹ ’ਤੇ ਅੱਗੇ ਵੱਧ ਰਿਹਾ ਹੈ। ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਲੋਕ ਭਲਾਈ ਅਤੇ ਸਮਾਜ ਸੇਵਾ ਦੀਆਂ ਗਤੀਵਿਧੀਆਂ ਨਾਲ ਜੋੜ ਕੇ ਮਨਾਇਆ ਜਾ ਰਿਹਾ ਹੈ। ਸਮੂਹ ਵਰਕਰਾਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕਰਦਿਆਂ ਮੋਦੀ ਵੱਲੋਂ ਦੇਸ਼ ਹਿੱਤ ਚ ਕੀਤੇ ਗਏ ਇਤਿਹਾਸਕ ਕੰਮਾਂ ਨੂੰ ਯਾਦ ਕੀਤਾ ਅਤੇ ਮੋਦੀ ਦੀ ਅਗਵਾਈ ਹੀ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਵਿਚ ਸਹਿਯੋਗ ਦੇਣ ਦਾ ਪ੍ਰਣ ਲਿਆ। ਇਸ ਮੌਕੇ ਤੇਲੂ ਰਾਮ ਬਾਂਸਲ ਨੌਰੰਗ ਵਾਲੇ, ਜ਼ਿਲ੍ਹਾ ਭਾਜਪਾ ਦੇ ਜਨਰਲ ਸਕੱਤਰ ਅਮਨ ਚੱਠਾ, ਸਾਬਕਾ ਮੰਡਲ ਪ੍ਰਧਾਨ ਵਿਜੇ ਲਹਿਰੀ ਸਾਬਕਾ ਮੰਡਲ ਪ੍ਰਧਾਨ, ਸੁਖਵਿੰਦਰ ਸਿੰਘ ਗੁਨੀ, ਰਾਕੇਸ਼ ਮਹਾਜਨ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ, ਹਰਬੰਸ ਸਿੰਘ ਸੁਖਲੱਧੀ, ਭੋਲੀ ਚੱਠਾ, ਡਾ. ਹਰੀ ਗੋਪਾਲ, ਕ੍ਰਿਸ਼ਨ ਕੁਮਾਰ ਮਹੇਸ਼ਵਰੀ ਮੰਡਲ ਪ੍ਰਧਾਨ, ਡਾ. ਰਾਹੁਲ ਭੰਡਾਰੀ ਸਾਬਕਾ ਮੰਡਲ ਪ੍ਰਧਾਨ, ਤਰਸੇਮ ਚੰਦ ਮਲਕਾਣਾ, ਸਲੀਮ ਖਾਨ, ਤੋਸ਼ ਗੋਇਲ, ਅਨਿਲ ਕੁਮਾਰ ਪਿੰਕੀ, ਨਿਰਮਲ ਸ਼ਰਮਾ, ਐਨਜੀਜੀ ਟੀਮ ਸਮੇਤ ਹੋਰ ਪਾਰਟੀ ਵਰਕਰ ਹਾਜ਼ਰ ਸਨ।