- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਸਿੱਧੂ ਨੇ ਝੋਨੇ ਦੀ ਖਰੀਦ ਦੀ ਸ਼ੁਰੂਆਤ ਕਰਵਾਈ

ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ-
ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਦੀ ਖਰੀਦ ਸਬੰਧੀ ਪੰਜਾਬ ਸਰਕਾਰ ਦੇ ਸਾਰੇ ਪ੍ਰਬੰਧ ਮੁਕੰਮਲ ਹਨ, ਜਿਸ ਕਰਕੇ ਅਨਾਜ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸਥਾਨਿਕ ਦਾਣਾ ਮੰਡੀ ਵਿਖੇ ਝੋਨੇ ਦੀ ਖਰੀਦ ਦੀ ਸ਼ੁਰੂਆਤ ਕਰਵਾਉਣ ਉਪਰੰਤ ਕੀਤਾ। ਇਸ ਮੌਕੇ ਵਿਧਾਇਕ ਸਿੱਧੂ ਨੇ ਅਨਾਜ ਮੰਡੀ ਵਿਚ ਕਿਸਾਨਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਬੇਅੰਤ ਸਿੰਘ ਸਲਾਬਤਪੁਰਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ, ਸੀਨੀਅਰ ਆਪ ਆਗੂ ਸੁਰੇਸ਼ ਕੁਮਾਰ ਕਾਲਾ ਸੇਤੀਆ, ਸੰਜੀਵ ਕੁਮਾਰ ਬੰਟੀ, ਬੂਟਾ ਸਿੰਘ ਢਿੱਲੋਂ ਪ੍ਰਧਾਨ ਨਗਰ ਪੰਚਾਇਤ ਕੋਠਾ ਗੁਰੂ, ਹਰਪ੍ਰੀਤ ਸਿੰਘ ਭੋਡੀਪੁਰਾ ਸਰਪੰਚ, ਹਰਪ੍ਰੀਤ ਸਿੰਘ ਨਵਾਂ ਕੇਸਰ ਸਿੰਘ ਵਾਲਾ, ਭੁਪਿੰਦਰ ਸਿੰਘ ਗੁਰੂਸਰ, ਜਗਸੀਰ ਸਿੰਘ ਕਾਕਾ ਖਾਨਦਾਨ, ਗੁਰਪ੍ਰੀਤ ਸਿੰਘ ਸਲਾਬਤਪੁਰਾ, ਰਕੇਸ਼ ਕੁਮਾਰ ਅਰੋੜਾ, ਮਨਪ੍ਰੀਤ ਸਿੰਘ ਗੁਰੂਸਰ, ਕੌਂਸਲਰ ਦਿਲਬਾਗ ਸਿੰਘ ਬਾਗੀ, ਹਰਗੋਬਿੰਦਰਪਾਲ ਸਿੰਘ ਕੋਠਾ ਗੁਰੂ, ਰਵੀ ਖੱਤਰੀ, ਭਿੰਦਾ ਅਕਲੀਆ ਜੋਧਾ, ਮਹਿਰਾਜ ਦੀਪੂ ਮਿੱਤਲ, ਰਾਜਵਿੰਦਰ ਗਿੱਲ, ਬਿੱਕਰ ਸਿੰਘ ਖਹਿਰਾ ਆਦਿ ਹਾਜ਼ਰ ਸਨ।