
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

‘ਗੇੜਾ ਦੇ ਦੇ ਨੀਂ ਮੁਟਿਆਰੇ’ ਗੀਤ ’ਤੇ ਵਿਧਾਇਕਾ ਬਲਜਿੰਦਰ ਕੌਰ ਨੇ ਮੁਟਿਆਰਾਂ ਨਾਲ ਪਾਇਆ ਗਿੱਧਾ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਾਂ ਮੰਡੀ,
ਹਿੰਦੂ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਵਿਖੇ ਸਕੂਲ ਕਮੇਟੀ ਅਤੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਐਮਸੀ ਦੀ ਅਗਵਾਈ ਹੇਠ ਮੰਗਲਵਾਰ ਸ਼ਾਮ ਨੂੰ ‘ਹਰਿਆਲੀ ਤੀਜ-ਮੇਲਾ ਤੀਆਂ ਦਾ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕਾ ਅਤੇ ਕੈਬਨਿਟ ਰੈਂਕ ਪ੍ਰੋ. ਬਲਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਕਮੇਟੀ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਮੁਟਿਆਰਾਂ ਨਾਲ ਪੰਜਾਬੀ ਗੀਤ ‘ਗੇੜਾ ਦੇ ਦੇ ਨੀਂ ਮੁਟਿਆਰੇ ਲੰਬੀ ਬਾਂਹ ਕਰਕੇ’ ’ਤੇ ਨੱਚ ਕੇ ਤੀਆਂ ਦੇ ਮੇਲੇ ਦੀ ਰੌਣਕ ਵਧਾਈ। ਇਸ ਮੌਕੇ ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ ਅਤੇ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਬੱਚਿਆਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਵਿਚ ਗਿੱਧਾ ਅਤੇ ਭੰਗੜਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਸਮਾਗਮ ਵਿਚ ਨਗਰ ਕੌਂਸਲ ਪ੍ਰਧਾਨ ਰੁਚਿਕਾ ਗੋਇਲ, ਮਾਰਕੀਟ ਕਮੇਟੀ ਚੇਅਰਪਰਸਨ ਗੁਰਪ੍ਰੀਤ ਕੌਰ ਸਿੱਧੂ, ਕੌਂਸਲਰ ਪਰਮਪ੍ਰੀਤ ਕੌਰ ਸਿੱਧੂ, ਲੈਕਚਰਾਰ ਸਰਿਤਾ ਕੁਮਾਰੀ, ਨਿਸ਼ਾ ਗੋਇਲ, ਆਪ ਦੇ ਸ਼ਹਿਰੀ ਪ੍ਰਧਾਨ ਬੰਟੀ ਗਰਗ, ਨਰੇਸ਼ ਕੁਮਾਰ ਠੂਨੀਆ, ਸਾਬਕਾ ਕੌਂਸਲਰ ਪ੍ਰਵੀਨ ਕੁਮਾਰ ਪੱਕਾ, ਅਰੁਣ ਕੁਮਾਰ ਕਾਦੀ ਚੱਠਾ, ਜੈਪਾਲ ਬਖਤੂ, ਕਪਿਲ ਚਲਾਣਾ ਅਤੇ ਆਸ਼ੂ ਗਿਆਨਾ ਸਮੇਤ ਕਈ ਪਤਵੰਤੇ ਹਾਜ਼ਰ ਸਨ। ਸਕੂਲ ਵੱਲੋਂ ਮਹਿਲਾਵਾਂ ਲਈ ਵੱਖ-ਵੱਖ ਖਾਣ-ਪੀਣ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਦਰਸ਼ਕ ਮਹਿਲਾਵਾਂ ਨੇ ਮੇਲੇ ਦੇ ਸ਼ਾਨਦਾਰ ਪ੍ਰਬੰਧਾਂ ਲਈ ਸਕੂਲ ਕਮੇਟੀ ਦੀ ਸ਼ਲਾਘਾ ਕੀਤੀ। ਸਕੂਲ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਪਹਿਲਾ ਮੌਕਾ ਹੈ ਜਦੋਂ ਵਿਧਾਇਕਾ ਨੇ ਮੁਟਿਆਰਾਂ ਨਾਲ ਨੱਚ ਕੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ। ਸਮਾਗਮ ਵਿੱਚ ਰਾਕੇਸ਼ ਮਹਾਜਨ, ਯਸ਼ਪਾਲ ਗਰਗ, ਹੇਮੰਤ ਜੈਨ, ਧੀਰਜ ਵਰਮਾ, ਸਤੀਸ਼ ਗੋਇਲ, ਰਵਿੰਦਰ ਮਾਹੀਨੰਗਲ, ਵਿੱਕੀ ਮਹੇਸ਼ਵਰੀ, ਗੋਲਡੀ ਮਹੇਸ਼ਵਰੀ, ਸੂਰਜ ਮਹੇਸ਼ਵਰੀ, ਲਿਮਕਾ ਗੋਇਲ ਸਮੇਤ ਸਕੂਲ ਸਟਾਫ ਅਤੇ ਕਮੇਟੀ ਮੈਂਬਰ ਹਾਜ਼ਰ ਰਹੇ।