ਖੇਤਾਂ ’ਚ ਪਲਟੀ ਮਿੰਨੀ ਬੱਸ, ਸਵਾਰੀਆਂ ਦਾ ਬਚਾਅ
ਪਿੰਡ ਲਹਿਰੀ ਕੋਲ ਸੜਕ ਨਾਲ ਲੱਗਦੇ ਖੇਤਾਂ ’ਚ ਪਲਟੀ ਮਿੰਨੀ ਬੱਸ, ਸਵਾਰੀਆਂ ਦਾ ਬਚਾਅ
Publish Date: Wed, 25 Nov 2026 05:54 PM (IST)
Updated Date: Wed, 25 Nov 2026 05:55 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਤਲਵੰਡੀ ਸਾਬੋ ਤਲਵੰਡੀ ਸਾਬੋ ਤੋਂ ਕਲਾਲਵਾਲਾ ਪਿੰਡ ਲਈ ਰਵਾਨਾ ਹੋਈ ਐੱਮਐੱਸ ਟਰਾਂਸਪੋਰਟ ਕੰਪਨੀ ਦੀ ਇਕ ਮਿੰਨੀ ਬੱਸ ਦੇ ਪਿੰਡ ਲਹਿਰੀ ਤੋਂ ਮੈਨੂੰਆਣਾ ਪਿੰਡ ਨੂੰ ਜਾਂਦੀ ਸੜਕ ’ਤੇ ਖੇਤਾਂ ’ਚ ਪਲਟ ਜਾਣ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਸੁਖਦ ਸੰਜੋਗ ਇਹ ਰਿਹਾ ਕਿ ਬੱਸ ਦੀਆਂ ਸਵਾਰੀਆਂ ਹਾਦਸੇ ਦੇ ਬਾਵਜੂਦ ਵਾਲ ਵਾਲ ਬਚ ਗਈਆਂ। ਮਿਲੀ ਜਾਣਕਾਰੀ ਅਨੁਸਾਰ ਐੱਮਐੱਸ ਟਰਾਂਸਪੋਰਟ ਭਾਗੀਵਾਂਦਰ ਦੀ ਮਿੰਨੀ ਬੱਸ ਨੰਬਰ ਪੀਬੀ 04 ਐੱਸ 4223 ਤਲਵੰਡੀ ਸਾਬੋ ਤੋਂ ਪਿੰਡ ਕਲਾਲਵਾਲਾ ਦੇ ਰੂਟ ’ਤੇ ਰਵਾਨਾ ਹੋਈ ਸੀ। ਪ੍ਰਤੱਖਦਰਸ਼ੀਆਂ ਅਨੁਸਾਰ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਬੱਸ ਪਿੰਡ ਲਹਿਰੀ ਤੋਂ ਮੈਨੂੰਆਣਾ ਵੱਲ ਜਾਂਦੀ ਲਿੰਕ ਸੜਕ ’ਤੇ ਸੀ ਤੇ ਸਾਹਮਣੇ ਤੋਂ ਆ ਰਹੇ ਇਕ ਟਰੱਕ ਨੂੰ ਸਾਈਡ ਦੇਣ ਸਮੇਂ ਬੱਸ, ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਤੇ ਸੜਕ ਨਾਲ ਲੱਗਦੇ ਖੇਤ ’ਚ ਪਲਟ ਗਈ। ਹਾਦਸੇ ਸਮੇਂ ਬੱਸ ਦੀ ਸਪੀਡ ਬਿਲਕੁਲ ਘੱਟ ਹੋਣ ਕਾਰਣ ਬੱਸ ’ਚ ਮੌਜੂਦ ਸਵਾਰੀਆਂ ਬਾਲ ਬਾਲ ਬਚ ਗਈਆਂ। ਹਾਲਾਂਕਿ ਪਤਾ ਇਹ ਵੀ ਲੱਗਾ ਹੈਕਿ ਦੋ ਕੁ ਸਵਾਰੀਆਂ ਦੇ ਮਾਮੂਲੀ ਸੱਟਾਂ ਵੱਜੀਆਂ ਹਨ ਪਰ ਇਸਦੀ ਪੁਸ਼ਟੀ ਨਹੀਂ ਹੋ ਸਕੀ।