ਧੂਰੀ ਰੈਲੀ ’ਚ ਮਿੱਡ ਡੇ ਮੀਲ ਵਰਕਰ-ਹੈਲਪਰ ਵੱਡੀ ਗਿਣਤੀ ਸ਼ਾਮਿਲ ਹੋਣਗੇ : ਆਦਮਪੁਰਾ
ਧੂਰੀ ਰੈਲੀ ’ਚ ਮਿੱਡ ਡੇ ਮੀਲ ਵਰਕਰ-ਹੈਲਪਰ ਵੱਡੀ ਗਿਣਤੀ ਸ਼ਾਮਿਲ ਹੋਣਗੇ-ਆਦਮਪੁਰਾ
Publish Date: Wed, 28 Oct 2026 03:48 PM (IST)
Updated Date: Wed, 28 Oct 2026 03:49 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਮਿੱਡ-ਡੇ ਮੀਲ ਵਰਕਰ ਯੂਨੀਅਨ ਪੰਜਾਬ (ਸੀਟੂ) ਬਠਿੰਡਾ ਵੱਲੋਂ ਆਪਣੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਕੁਲਵਿੰਦਰ ਕੌਰ ਆਦਮਪੁਰਾ ਨੇ ਦੱਸਿਆ ਕਿ ਯੂਨੀਅਨ ਵੱਲੋਂ 3 ਨਵੰਬਰ ਨੂੰ ਧੂਰੀ ਵਿਖੇ ਹੋ ਰਹੀ ਰੈਲੀ ਵਿਚ ਵੱਡੇ ਪੱਧਰ ’ਤੇ ਸਮੂਲੀਅਤ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਤਿੰਨ ਨਵੰਬਰ ਨੂੰ ਸਕੂਲਾਂ ਵਿਚ ਖਾਣਾ ਨਹੀਂ ਬਣਾਇਆ ਜਾਵੇਗਾ ਤੇ ਵੱਡੀ ਗਿਣਤੀ ਦੇ ਵਿਚ ਪੂਰੇ ਪੰਜਾਬ ਤੋਂ ਮਿੱਡ ਡੇ ਮੀਲ ਵਰਕਰ ਯੂਨੀਅਨ ਪੰਜਾਬ (ਸੀਟੂ) ਦੇ ਬੈਨਰ ਹੇਠਾਂ ਸ਼ਾਮਲ ਹੋਇਆ ਜਾਵੇਗਾ। ਉਨ੍ਹਾਂ ਨੇ ਪੂਰੇ ਪੰਜਾਬ ਦੀਆਂ ਮਿਡ ਡੇ ਮੀਲ ਵਰਕਰ ਅਤੇ ਹੈਲਪਰਾਂ ਨੂੰ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਦੇ ਵਿਚ ਇਸ ਰੈਲੀ ਵਿਚ ਪਹੁੰਚ ਕੇ ਇਸ ਨੂੰ ਕਾਮਯਾਬ ਬਣਾਇਆ ਜਾਵੇ। ਉਹਨਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਤੋਂ ਧੂਰੀ ਰੈਲੀ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਮੌਕੇ ਹਰਜਿੰਦਰ ਕੌਰ ਲਹਿਰਾ ਮੁਹੱਬਤ, ਪਰਮਜੀਤ ਕੌਰ, ਬੰਟੀ ਕੌਰ, ਪਰਮਿੰਦਰ ਕੌਰ, ਪ੍ਰਦੀਪ ਕੌਰ ਆਦਿ ਹਾਜ਼ਰ ਸਨ।