ਆਜ਼ਾਦੀ ਦਿਵਸ ਮੌਕੇ ‘ਯੁੱਧ ਨਸ਼ਿਆਂ ਵਿਰੁੱਧ’ ਟੀਮ ਦੇ ਮੈਂਬਰ ਸਨਮਾਨਿਤ ਆਜ਼ਾਦੀ ਦਿਵਸ ਮੌਕੇ ‘ਯੁੱਧ ਨਸ਼ਿਆਂ ਵਿਰੁੱਧ’ ਟੀਮ ਦੇ ਮੈਂਬਰ ਸਨਮਾਨਿਤ
Publish Date: Sun, 16 Aug 2026 06:05 PM (IST)
Updated Date: Mon, 17 Aug 2026 04:06 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਆਜ਼ਾਦੀ ਦਿਵਸ ਮੌਕੇ ਬਠਿੰਡਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਅਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੀ ‘ਯੁੱਧ ਨਸ਼ਿਆਂ ਵਿਰੁੱਧ’ ਟੀਮ ਦੇ ਮੈਂਬਰਾਂ ਨੂੰ ਪ੍ਰਸ਼ੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿਚ ਜ਼ਿਲ੍ਹਾ ਕੋਆਰਡੀਨੇਟਰ ਗੁਰਸੇਵਕ ਸਿੰਘ ਬਾਂਡੀ, ਜ਼ਿਲ੍ਹਾ ਵਾਈਸ ਕੋ-ਆਰਡੀਨੇਟਰ ਹਿੰਮਤ ਸਿੰਘ ਕੁੱਤੀਵਾਲ, ਹਲਕਾ ਕੋਆਰਡੀਨੇਟਰ ਭੁੱਚੋ ਬਲਕਾਰ ਸਿੰਘ ਭੋਖੜਾ, ਵਾਈਸ ਹਲਕਾ ਕੋਆਰਡੀਨੇਟਰ ਭੁੱਚੋ ਗੁਰਦਾਸ ਮੁਹੰਮਦ, ਹਲਕਾ ਕੋ-ਆਰਡੀਨੇਟਰ ਤਲਵੰਡੀ ਸਾਬੋ ਹਰਪ੍ਰੀਤ ਸਿੰਘ, ਹਲਕਾ ਕੋਆਰਡੀਨੇਟਰ ਬਠਿੰਡਾ ਦਿਹਾਤੀ ਰੁਪਿੰਦਰਜੀਤ ਸਿੰਘ, ਹਲਕਾ ਕੋ-ਆਰਡੀਨੇਟਰ ਰਾਮਪੁਰਾ ਫੂਲ ਰਾਜਵਿੰਦਰ ਸਿੰਘ ਅਤੇ ਹਲਕਾ ਕੋ-ਆਰਡੀਨੇਟਰ ਮੌੜ ਗੁਰਪ੍ਰੀਤ ਸਿੰਘ ਨੰਬਰਦਾਰ ਸ਼ਾਮਲ ਸਨ। ਇਸ ਮੌਕੇ ਮੰਤਰੀ ਨੇ ਵਰਕਿੰਗ ਕਮੇਟੀਆਂ ਅਤੇ ਵੀਡੀਸੀ ਕਮੇਟੀਆਂ ਦੇ ਮੈਂਬਰਾਂ ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਪਿੰਡਾਂ ’ਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ। ਸਨਮਾਨਿਤ ਮੈਂਬਰਾਂ ਨੇ ਨਸ਼ਾ ਮੁਕਤ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦਾ ਅਸਲ ਅਰਥ ਤਾਂ ਹੀ ਸਾਰਥਕ ਹੈ, ਜਦੋਂ ਸਾਡਾ ਨੌਜਵਾਨ ਨਸ਼ਿਆਂ ਤੋਂ ਆਜ਼ਾਦ ਹੋਵੇ।