ਮਹਿਰਾਜ ਕੌਮੀ ਵਰਕਿੰਗ ਪ੍ਰਧਾਨ ਤੇ ਲੋਕ ਸਭਾ ਫਰੀਦਕੋਟ ਦੇ ਇੰਚਾਰਜ ਨਿਯੁਕਤ ਮਹਿਰਾਜ ਕੌਮੀ ਵਰਕਿੰਗ ਪ੍ਰਧਾਨ ਤੇ ਲੋਕ ਸਭਾ ਫਰੀਦਕੋਟ ਦੇ ਇੰਚਾਰਜ ਨਿਯੁਕਤ
Publish Date: Tue, 01 Sep 2026 03:56 PM (IST)
Updated Date: Tue, 01 Sep 2026 03:58 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਸਲਾਹ ਮਸ਼ਵਰਾ ਕਰਨ ਹਲਕਾ ਰਾਮਪੁਰਾ ਫੂਲ ਨਾਲ ਸਬੰਧਤ ਨੌਜਵਾਨ ਆਗੂ ਹਰਿੰਦਰ ਸਿੰਘ ਮਹਿਰਾਜ ਨੂੰ ਕੌਮੀ ਵਰਕਿੰਗ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਅਤੇ ਇੰਚਾਰਜ ਲੋਕ ਸਭਾ ਹਲਕਾ ਫਰੀਦਕੋਟ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਹੈ, ਇਸ ਨਿਯੁਕਤੀ ਨੂੰ ਹਲਕੇ ਦੇ ਅਕਾਲੀ ਵਰਕਰਾਂ ਵਿਚ ਖੁਸ਼ੀ ਦਾ ਮਾਹੋਲ ਹੈ। ਜਿਕਰਯੋਗ ਹੈ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਅਤੀ ਕਰੀਬੀਆਂ ਅਤੇ ਬੇਹੱਦ ਵਫਾਦਾਰਾਂ ਦੀ ਕਤਾਰ ਵਿਚੋਂ ਸਭ ਤੋਂ ਮੋਹਰੀ ਵਜੋਂ ਹਰਿੰਦਰ ਸਿੰਘ ਮਹਿਰਾਜ ਨੂੰ ਵੇਖਿਆ ਜਾਦਾ ਹੈ। ਸਾਬਕਾ ਮੰਤਰੀ ਮਲੂਕਾ ਨੇ ਕਿਹਾ ਕਿ ਹਰਿੰਦਰ ਸਿੰਘ ਮਹਿਰਾਜ ਨੂੰ ਵਧਾਈ ਦਿੰਦੇ ਇਸ ਨਿਯੁਕਤੀ ਨਾਲ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਮਿਹਨਤੀ ਵਰਕਰਾਂ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦਲ ਦੇ ਹੋਰਨਾਂ ਵਿੰਗਾਂ ਦੀਆਂ ਨਿਯੁਕਤੀਆਂ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ। ਹਰਿੰਦਰ ਮਹਿਰਾਜ ਨੇ ਆਪਣੀ ਨਿਯੁਕਤੀ ਲਈ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ ਅਤੇ ਸਰਬਜੀਤ ਸਿੰਘ ਝਿੱਜਰ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਲਗਾਈ ਜਿੰਮੇਵਾਰੀ ਨੂੰ ਮਿਹਨਤ ਅਤੇ ਇਮਾਨਦਾਰੀ ਨਿਭਾਉਣਗੇ। ਇਸੇ ਦੌਰਾਨ ਅਕਾਲੀ ਆਗੂ ਦੇ ਜਨਰਲ ਕੌਂਸਲ ਮੈਂਬਰ ਜਗਮੋਹਨ ਲਾਲ ਗਰਗ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਫੁੰਮਣ ਸਿੰਘ ਭਗਤਾ ਮੈਂਬਰ ਸ੍ਰੋਮਣੀ ਕਮੇਟੀ, ਪ੍ਰਮਾਤਮਾ ਸਿੰਘ ਹਮੀਰਗੜ੍ਹ ਕੈਨੇਡਾ, ਸ਼ਵਿੰਦਰ ਸਿੰਘ ਸਲਾਬਤਪੁਰਾ ਕੈਨੇਡਾ, ਗੁਰਲਾਲ ਸਿੰਘ ਧਾਲੀਵਾਲ ਕੈਨੇਡਾ, ਰਮਨਦੀਪ ਸਿੰਘ ਸਲਾਬਤਪੁਰਾ ਕੈਨੇਡਾ, ਹਰਵਿੰਦਰ ਸਿੰਘ ਸਿੱਧੂ ਕੈਨੇਡਾ, ਕਰਮਜੀਤ ਸਿੰਘ ਕਾਂਗੜ ਅਮਰੀਕਾ, ਅਮਰਜੀਤ ਸਿੰਘ ਮੱਕੜ ਕੈਨੇਡਾ, ਚਮਕੌਰ ਸਿੰਘ ਢਿਪਾਲੀ ਇਟਲੀ, ਜਗਸੀਰ ਸਿੰਘ ਸਿੱਧੂ ਕੈਨੇਡਾ, ਰਾਜਵੀਰ ਸਿੰਘ ਵੜਿੰਗ, ਸੁਖਦੀਪ ਸਿੰਘ ਸਿਰੀਏਵਾਲਾ, ਗੁਰਪ੍ਰੀਤ ਸਿੰਘ ਘੰਡਾਬੰਨਾ, ਦਵਿੰਦਰ ਸਿੰਘ ਮਠਾੜੂ ਪ੍ਰਧਾਨ, ਜਸਪਾਲ ਸਿੰਘ ਵੜਿੰਗ ਪ੍ਰਧਾਨ, ਸੁਖਜਿੰਦਰ ਸਿੰਘ ਖਾਨਦਾਨ, ਹਰਦੇਵ ਸਿੰਘ ਗੋਗੀ, ਦਰਸ਼ਨ ਸਿੰਘ ਭਾਈਕੇ, ਰਛਪਾਲ ਸਿੰਘ ਨਿੱਕਾ, ਮਿਸਤਰੀ ਨਿਰਮਲ ਸਿੰਘ, ਸੁਖਮੰਦਰ ਸਿੰਘ ਅਕਾਲ ਵਾਲੇ, ਰਘਵੀਰ ਸਿੰਘ ਕਾਕਾ, ਸੁਖਜਿੰਦਰ ਸਿੰਘ ਖਹਿਰਾ, ਅਮਨਦੀਪ ਸਿੰਘ ਬੁਰਜ ਲੱਧਾ, ਸੁਖਮੰਦਰ ਸਿੰਘ ਸਰਾਂ, ਗੁਲਾਬ ਚੰਦ ਸਿੰਗਲਾ, ਜਗਦੀਸ਼ ਸਿੰਘ ਜਲਾਲ, ਗੁਰਪਾਲ ਸਿੰਘ ਭੱਟੀ, ਹਰਪਾਲ ਸਿੰਘ ਮਲੂਕਾ, ਸੁਖਚੈਨ ਸਿੰਘ ਪਿੰਟੂ ਜਲਾਲ, ਗੁਰਵਿੰਦਰ ਕੌਰ ਭਗਤਾ, ਕੁਲਦੀਪ ਕੌਰ ਬਰਾੜ, ਕੁਲਵੰਤ ਸਿੰਘ ਘੰਡਾਬੰਨਾ, ਪਰਪਿੰਦਰ ਕੁਮਾਰ ਟੀਨਾ, ਗੁਰਚਰਨ ਸਿੰਘ ਪੁਰੀ, ਨਾਇਬ ਸਿੰਘ ਹਮੀਰਗੜ੍ਹ, ਗੁਰਪਾਲ ਸਿੰਘ ਢਿੱਲੋਂ, ਹਰਦੀਪ ਸਿੰਘ ਹਮੀਰਗੜ੍ਹ, ਲਖਵੀਰ ਸਿੰਘ ਮੌੜ, ਜਗਦੀਸ਼ ਸਿੰਘ ਬੱਬੀ ਰਾਮੂਵਾਲਾ, ਢਾਡੀ ਬਲਵਿੰਦਰ ਸਿੰਘ ਭਗਤਾ, ਭੀਮ ਸੈਨ ਜਲਾਲ, ਗੁਰਬਚਨ ਸਿੰਘ ਕਲੇਰ, ਆਦਿ ਨੇ ਹਰਿੰਦਰ ਸਿੰਘ ਮਹਿਰਾਜ ਨੂੰ ਵਧਾਈ ਦਿੰਦੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ, ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਅਤੇ ਸਰਬਜੀਤ ਸਿੰਘ ਝਿੱਜਰ ਪ੍ਰਧਾਨ ਯੂਥ ਵਿੰਗ ਦਾ ਧੰਨਵਾਦ ਕੀਤਾ।