ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਬਠਿੰਡਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਬਠਿੰਡਾ ਵਿਖੇ ਵਿਸ਼ਾਲ ਮੈਡੀਕਲ ਕੈਂਪ
Publish Date: Sat, 28 Nov 2026 04:44 PM (IST)
Updated Date: Sat, 28 Nov 2026 04:46 PM (IST)
ਵੀਰਪਾਲ ਭਗਤਾ,ਪੰਜਾਬੀ ਜਾਗਰਣ ਬਠਿੰਡਾ ਮੈਨੇਜਿੰਗ ਟਰੱਸਟੀ ਡਾ. ਐਸਪੀ ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ, ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਡਾਇਰੈਕਟਰ ਸਿਹਤ ਸੇਵਾਵਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਵਲੋਂ ਗੁਰਪੁਰਬ ਦੇ ਸ਼ੁਭ ਦਿਹਾੜੇ ’ਤੇ ਗੁਰਦੁਆਰਾ ਸਾਹਿਬ ਹਰਿਕ੍ਰਿਸ਼ਨ ਜੀ ਲਾਲ ਸਿੰਘ ਨਗਰ, ਬਠਿੰਡਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪ੍ਰਧਾਨ ਬਠਿੰਡਾ ਇਕਾਈ ਅਤੇ ਪ੍ਰਧਾਨ ਮਾਲਵਾ ਜੋਨ ਪ੍ਰੋ: ਜਸਵੰਤ ਸਿੰਘ ਬਰਾੜ ਨੇ ਕੀਤਾ। ਇਸ ਵਿਚ ਡਾ. ਹਿਮਾਸ਼ੂ ਜੈਨ ਅਤੇ ਡਾ. ਗੁਲ ਆਇਤ ਸ਼ੇਖ ਪਾਰਕ ਹਸਪਤਾਲ ਬਠਿੰਡਾ ਡਾਕਟਰਾ ਵਲੋਂ ਮਰੀਜ਼ਾਂ 132 ਦਾ ਚੈੱਕਅਪ ਕੀਤਾ ਗਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮਰੀਜਾਂ ਨੂੰ ਸਾਰੀਆਂ ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਗਈਆਂ। ਜ਼ਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਟਰੱਸਟ ਵਲੋਂ ਹਰ 15 ਦਿਨਾਂ ਬਾਅਦ ਇਸ ਤਰ੍ਹਾਂ ਮੁਫਤ ਮੈਡੀਕਲ ਕੈਂਪ ਲਾਇਆ ਜਾਂਦਾ ਹੈ। ਅਗਲਾ ਕੈਂਪ ਗੁਰਦੁਆਰਾ ਗੁਰੂ ਨਾਨਕ ਬਾੜੀ ਸਾਹਿਬ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ. 10 ਮੇਨ ਵਿਖੇ, ਦਿਨ ਸ਼ਨੀਵਾਰ ਨੂੰ ਲਾਇਆ ਜਾਵੇਗਾ। 30 ਨਵੰਬਰ ਦਿਨ ਸੋਮਵਾਰ ਤੋਂ ਗੁਰਦੁਆਰਾ ਸਾਹਿਬ ਹਰਿਕ੍ਰਿਸ਼ਨ ਜੀ ਲਾਲ ਸਿੰਘ ਨਗਰ ਬਠਿੰਡਾ ਵਿਖੇ ਸੰਨੀ ਓਬਰਾਏ ਕਲੀਨਿਕਕਲ ਲੈਬ ਬਠਿੰਡਾ ਦਾ ਕੁਲੈਕਸ਼ਨ ਸੈਂਟਰ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਮੌਕੇ ਜਰਨਲ ਸਕੱਤਰ ਅਮਰਜੀਤ ਸਿੰਘ, ਕੈਸ਼ੀਅਰ ਬਲਦੇਵ ਸਿੰਘ, ਕੋ ਕੈਸ਼ੀਅਰ ਗੁਰਲਾਭ ਸੰਧੂ, ਇਕਬਾਲ ਸਿੰਘ ਬੁੱਟਰ, ਰਘਵੀਰ ਸ਼ਰਮਾ, ਰਿਟਾਇਰਡ ਮੈਨੇਜਰ ਸਰਦਾਰ ਗੁਰਤੇਜ ਸਿੰਘ ਸਿੱਧੂ, ਪਰਮਜੀਤ ਸਿੰਘ ਢਿੱਲੋ, ਸੁਰਿੰਦਰ ਸਿੰਘ ਧਾਲੀਵਾਲ, ਸਰਦਾਰ ਜੋਗਿੰਦਰ ਸਿੰਘ, ਗੁਰਮੀਤ ਸਿੰਘ ਸਿੱਧੂ, ਗਿਆਨ ਸਿੰਘ, ਮੇਘਰਾਜ, ਬਲਜੀਤ ਸਿੰਘ, ਗੁਰਪਿਆਰ ਸਿੰਘ, ਰਾਜਮੁਕੱਦਰ ਸਿੰਘ ਸਿੱਧੂ, ਗੁਰਤੇਜ ਸਿੰਘ ਸਿੱਧੂ, ਇਕਬਾਲ ਸਿੰਘ ਬੁੱਟਰ, ਪਦਮ ਸੈਨ ਗਰਗ, ਬਿਕਰਮ ਸਿੰਘ, ਜੰਟਾ ਸਿੰਘ, ਸਾਰੇ ਸਰਬੱਤ ਦਾ ਭਲਾ ਬਠਿੰਡਾ ਇਕਾਈ ਦੇ ਮੈਂਬਰ, ਡੀਜੀਐਮ ਮਨਵੀਰ ਸਿੰਘ ਅਤੇ ਮੈਨੇਜਰ ਗਗਨਦੀਪ ਸਿੰਘ ਪਾਰਕ ਹਸਪਤਾਲ ਹਾਜ਼ਰ ਸਨ। ਮਹੱਲਾ ਨਿਵਾਸੀ ਅਜੈ ਗਰਗ ਕੈਂਪ, ਹਰਮਨਦੀਪ ਸਿੰਘ, ਐਮਸੀ ਕੁਲਵਿੰਦਰ ਸਿੰਘ ਮਾਕੜ, ਗੁਰਪਿਆਰ ਸਿੰਘ ਭੁੱਲਰ, ਸੁਧੀਰ ਸੈਨੀ ਅਤੇ ਐਮਸੀ ਬਲਦੇਵ ਸਿੰਘ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਜ਼ਰ ਸਨ। ਕੈਂਪ ਦੀ ਸਮਾਪਤੀ ਤੇ ਜ਼ਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਸਮੂਹ ਨਗਰ ਸ਼ਹਿਰ ਨਿਵਾਸੀ ਪਾਰਕ ਹਸਪਤਾਲ ਬਠਿੰਡਾ, ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਗੁਰੂ ਹਰਿਕ੍ਰਿਸ਼ਨ ਜੀ ਬਠਿੰਡਾ ਅਤੇ ਮੁਹੱਲਾ ਨਿਵਾਸੀ ਦਾ ਧੰਨਵਾਦ ਕੀਤਾ।