ਮੈਡੀਕਲ ਪੈ੍ਕਟੀਸ਼ਨਰ ਐਸੋਸੀਏਸ਼ਨ ਬਲਾਕ ਪੱਧਰੀ ਮੀਟਿੰਗ ਹੋਈ
ਮੈਡੀਕਲ ਪੈ੍ਕਟੀਸ਼ਨਰ ਐਸੋਸੀਏਸ਼ਨ ਬਲਾਕ ਪੱਧਰੀ ਮੀਟਿੰਗ ਹੋਈ
Publish Date: Wed, 04 Nov 2026 04:21 PM (IST)
Updated Date: Wed, 04 Nov 2026 04:23 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਮੈਡੀਕਲ ਪੈ੍ਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਮਹੀਨਾਵਾਰ ਮੀਟਿੰਗ ਸਥਾਨਕ ਸਹਿਰ ਵਿਖੇ ਬਲਾਕ ਪ੍ਰਧਾਨ ਡਾਕਟਰ ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਵਿਖੇ ਹੋਈ। ਇਸ ਮੀਟਿੰਗ ਨੂੰ ਬਲਾਕ ਪ੍ਧਾਨ ਡਾ. ਨਿਰਭੈ ਸਿੰਘ ਭਗਤਾ ਤੇ ਜ਼ਿਲ੍ਹਾ ਕੈਸੀਅਰ ਡਾ. ਭੁਪਿੰਦਰ ਸਿੰਘ ਗੁਰੂਸਰ ਨੇ ਸੰਬੋਧਨ ਕੀਤਾ। ਸਟੇਜ਼ ਦੀ ਕਾਰਵਾਈ ਡਾਕਟਰ ਸੁਖਜਿੰਦਰ ਸਿੰਘ ਕੋਠਾ ਗੁਰੂ ਨੇ ਨਿਭਾਈ। ਸਾਰੇ ਬੁਲਾਰਿਆਂ ਵੱਲੋਂ ਨਸ਼ਾ ਵਿਰੋਧੀ ਆਗੂ ਪਰਮਿੰਦਰ ਸਿੰਘ ਝੋਟਾ ਦੀ ਬੇਵਕਤੀ ਮੌਤ ’ਤੇ ਅਫਸੋਸ਼ ਪ੍ਰਗਟ ਕਰਦੇ ਡਾਕਟਰ ਸਾਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਚਰਚਾ ਕੀਤੀ। ਉਨ੍ਹਾਂ ਨੇ ਸਰਕਾਰ ਨੂੰ ਜਲਦ ਮੰਗਾ ਨੂੰ ਹੱਲ ਕਰਨ ਦੀ ਅਪੀਲ ਕਰਦੇ ਡਾਕਟਰ ਸਾਥੀਆ ਨੂੰ ਵੱਧ ਤੋ ਵੱਧ ਸਮਾਜ ਸੇਵਾ ਕਰਨ ਦੀ ਅਪੀਲ ਕੀਤੀ ਅਤੇ ਸਮਾਜ ਵਿੱਚ ਵੱਧ ਰਹੀਆਂ ਸਮਾਜਿਕ ਬੁਰਾਈਆ ਤੇ ਡੂੰਗੀ ਚਿੰਤਾ ਜਤਾਈ। ਇਸ ਮੀਟਿੰਗ ਵਿੱਚ ਵਿਜੇਤਾ ਹਸਪਤਾਲ ਬਠਿੰਡਾ ਤੋਂ ਡਾ. ਦੀਪਸ਼ੂ ਮਿੱਤਲ ਨੇ ਆਪਣੀ ਟੀਮ ਸਮੇਤ ਸ਼ਿਰਕਤ ਕੀਤੀ ਅਤੇ ਆਪਣੇ ਹਸਪਤਾਲ ਬਾਰੇ ਜਾਣਕਾਰੀ ਦਿੱਤੀ l ਇਸ ਮੀਟਿੰਗ ਵਿਚ ਡਾ. ਗੁਰਜੰਟ ਭੋਡੀਪੁਰਾ ਕੈਸੀਅਰ, ਡਾ.ਕੁਲਵਿੰਦਰ ਸਿੰਘ ਹਮੀਰਗੜ੍ਹ, ਡਾ. ਮਲਕੀਤ ਗੁਰੂਸਰ, ਡਾ. ਕਰਮ ਹੁਸੈਨ ਜਲਾਲ, ਡਾ. ਸੁਖਵਿੰਦਰ ਹਮੀਰਗੜ, ਡਾ. ਗੋਪਾਲ ਸਿੰਘ ਆਕਲੀਆ, ਡਾ. ਸਵਰਨ ਸਿੰਘ ਭਗਤਾ ਤੇ ਡਾ. ਹਰਜਿੰਦਰ ਹਮੀਰਗੜ੍ਹ ਪ੍ਰੈੱਸ ਸਕੱਤਰ ਹਾਜ਼ਰ ਸਨ।