ਮਜ਼ਦੂਰ ਮੁਕਤੀ ਮੋਰਚਾ ਵੱਲੋਂ 5 ਦੀ ਰੈਲੀ ਲਈ ਲੋਕ ਕੀਤੇ ਲਾਮਬੰਦ
ਮਜ਼ਦੂਰਾਂ ਕੋਲੋਂ ਮਨਰੇਗਾ ਮਜ਼ਦੂਰਾਂ ਕੋਲੋਂ
Publish Date: Sun, 29 Mar 2026 06:35 PM (IST)
Updated Date: Mon, 30 Mar 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਜ਼ਦੂਰਾਂ ਕੋਲੋਂ ਮਨਰੇਗਾ ਰੁਜ਼ਗਾਰ ਭਾਜਪਾ ਅਤੇ ਆਪ ਪਾਰਟੀਆਂ ਨੇ ਖੋਹ ਲਿਆ ਹੈ। ਇਹ ਦੋਸ਼ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ 5 ਅਪ੍ਰੈਲ ਨੂੰ ਬੁਢਲਾਡਾ ਵਿਖੇ ਰੱਖੀ ਸੰਵਿਧਾਨ ਬਚਾਓ, ਬਹੁਜਨ ਸਮਾਜ ਬਚਾਓ ਰੈਲੀ ਦੀ ਤਿਆਰੀ ਲਈ ਪਿੰਡ ਹਾਕਮਵਾਲਾ, ਉੱਡਤ, ਭੀਮੜਾ, ਸ਼ੇਰਖਾਂ, ਮੰਘਾਣੀਆਂ, ਰਿਉਂਦ ਖੁਰਦ ਵਿਖੇ ਲਾਮਬੰਦੀ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਲਗਾਏ। ਉਨ੍ਹਾਂ ਕਿਹਾ ਕਿ ਭਾਜਪਾ ਮੋਦੀ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਦੀ ਥਾਂ ਜੀ ਰਾਮ ਜੀ ਦੇ ਲਿਆਂਦੇ ਕਾਨੂੰਨ ਤਹਿਤ ਹਣੁ ਕੇਂਦਰ ਪੇਂਡੂ ਰੁਜ਼ਗਾਰ ਗਰੰਟੀ ਲਈ 90 ਦੀ ਥਾਂ 60 ਫ਼ੀਸਦੀ ਬਜਟ ਹਿੱਸਾ ਪਾਉਣ ਤੋਂ ਬਾਅਦ ਸੂਬੇ ਦੇ ਮਜ਼ਦੂਰ ਨੂੰ ਜੀ ਰਾਮ ਜੀ ਕਾਨੂੰਨ ਤਹਿਤ ਰੁਜ਼ਗਾਰ ਮਿਲੇਗਾ। ਇਸ ਮੌਕੇ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਸੁਖਵਿੰਦਰ ਸਿੰਘ ਬੋਹਾ, ਸੁਖਵੀਰ ਸਿੰਘ ਖਾਰਾ, ਜਗਤਾਰ ਸਿੰਘ ਹਾਕਮਵਾਲਾ, ਨਛੱਤਰ ਸਿੰਘ ਫ਼ੌਜੀ ਸ਼ੇਰਖਾਂ, ਜ਼ੋਰਾ ਸਿੰਘ ਜਿਉਂਦ ਆਦਿ ਹਾਜ਼ਰ ਸਨ।