ਮਾਤਾ ਸੁੰਦਰੀ ਗਰੁੱਪ ਵੱਲੋਂ ਬਿਰਧ ਆਸ਼ਰਮ ’ਚ ਦਾਨ ਦਿਵਸ ਮਨਾਇਆ
ਮਾਤਾ ਸੁੰਦਰੀ ਗਰੁੱਪ ਵੱਲੋਂ ਬਿਰਧ ਆਸ਼ਰਮ ’ਚ ਦਾਨ ਦਿਵਸ ਮਨਾਇਆ
Publish Date: Sun, 11 Oct 2026 04:03 PM (IST)
Updated Date: Sun, 11 Oct 2026 04:05 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਮਾਤਾ ਸੁੰਦਰੀ ਗਰੁੱਪ ਢੱਡੇ ਵੱਲੋਂ ਬਿਰਧ ਆਸ਼ਰਮ ਮੌੜ ਵਿਖੇ ‘ਦਾਨ ਦਿਵਸ-2026’ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਕਰੀਬ 150 ਐਨਐੱਸਐੱਸ ਵਲੰਟੀਅਰਾਂ ਨੇ ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਸਮਾਂ ਬਿਤਾਉਂਦਿਆਂ ਉਨ੍ਹਾਂ ਨੂੰ ਕੱਪੜੇ, ਰਾਸ਼ਨ ਅਤੇ ਨਕਦ ਰਾਸ਼ੀ ਭੇਟ ਕੀਤੀ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ, ਮੈਨੇਜਿੰਗ ਡਾਇਰੈਕਟਰ ਗੁਰਬਿੰਦਰ ਸਿੰਘ ਬੱਲੀ ਅਤੇ ਡਾਇਰੈਕਟਰ ਐਡਮਨਿਸਟ੍ਰੇਸ਼ਨ ਪਰਮਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਸਿੱਖਿਆ ਦੇ ਨਾਲ ਮਨੁੱਖਤਾ ਦੀ ਸੇਵਾ ਨਾਲ ਜੋੜਨਾ ਸਮੇਂ ਦੀ ਲੋੜ ਹੈ। ਵਲੰਟੀਅਰਾਂ ਨੇ ਡਾ. ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਮਾਲਵਾ ਮਿਸ਼ਨ ਵੱਲੋਂ ਪਿਛਲੇ 16 ਸਾਲਾਂ ਤੋਂ ਬਿਰਧ ਆਸ਼ਰਮ ਚਲਾਉਣ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ-ਕਮ-ਪ੍ਰੋਗਰਾਮ ਅਫ਼ਸਰ ਪ੍ਰੋ. ਰਾਜ ਸਿੰਘ ਬਾਘਾ ਨੇ ਐਨਐੱਸਐੱਸ ਦੇ ਆਦਰਸ਼ ਵਾਕ ‘ਮੈਂ ਨਹੀਂ, ਤੂੰ’ ਨੂੰ ਜੀਵਨ ਵਿੱਚ ਅਪਣਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਡਾਇਰੈਕਟਰ ਸਿੰਬਲਜੀਤ ਕੌਰ, ਖਜ਼ਾਨਚੀ ਪ੍ਰਸ਼ੋਤਮ ਕੌਰ, ਪੋਲਰ ਸਟਾਰ ਸਕੂਲ ਦੇ ਪ੍ਰਿੰਸੀਪਲ ਕੰਵਰਦੀਪ ਸਿੰਘ ਗਿੱਲ ਸਮੇਤ ਪ੍ਰੋ. ਰਾਜਵਿੰਦਰ ਸਿੰਘ, ਪ੍ਰੋ. ਵੀਰਇੰਦਰ ਕੌਰ, ਪ੍ਰੋ. ਜਗਜੀਤ ਸਿੰਘ, ਪ੍ਰੋ. ਰਮਨਦੀਪ ਕੌਰ, ਪ੍ਰੋ. ਮਨਿੰਦਰਪ੍ਰੀਤ ਕੌਰ, ਪ੍ਰੋ. ਰੁਪਿੰਦਰ ਕੌਰ ਤੇ ਹੋਰ ਹਾਜ਼ਰ ਸਨ।