ਮਨਮਿੰਦਰ ਮਾਨ ਦੇ ਇਕੱਠ ਨੇ ਬਠਿੰਡਾ ਦਿਹਾਤੀ ਦੀ ਸਿਆਸਤ ’ਚ ਛੇੜੀ ਚਰਚਾ ਮਨਮਿੰਦਰ ਮਾਨ ਦੇ ਇਕੱਠ ਨੇ ਬਠਿੰਡਾ ਦਿਹਾਤੀ ਦੀ ਸਿਆਸਤ ’ਚ ਛੇੜੀ ਚਰਚਾ
Publish Date: Mon, 14 Sep 2026 05:23 PM (IST)
Updated Date: Mon, 14 Sep 2026 05:26 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟ ਫੱਤਾ, ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਕਿੰਗਜ਼ ਰਿਜ਼ੋਰਟ ਪਿੰਡ ਕਟਾਰ ਸਿੰਘ ਵਾਲਾ ਵਿਖੇ ਅੱਜ ਐਡਵੋਕੇਟ ਮਨਮਿੰਦਰ ਸਿੰਘ ਮਾਨ ਵੱਲੋਂ ਜਨਤਕ ਇਕੱਠ ਕੀਤਾ ਗਿਆ। ਇਕੱਠ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਰਹੀ। ਇਸ ਇਕੱਠ ਨੂੰ ਐਡਵੋਕੇਟ ਮਾਨ ਵੱਲੋਂ ਆਪਣੀ ਸਿਆਸੀ ਸਰਗਰਮੀ ਅਤੇ ਜਨ ਸਮਰਥਨ ਦੇ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ।ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਮਨਮਿੰਦਰ ਸਿੰਘ ਮਾਨ ਨੇ ਆਗਾਮੀ ਵਿਧਾਨ ਸਭਾ ਚੋਣਾਂ-2027 ਨੂੰ ਲੈ ਕੇ ਆਪਣੀ ਸਿਆਸੀ ਸਰਗਰਮੀ ਦਾ ਸੰਕੇਤ ਦਿੱਤਾ। ਉਨ੍ਹਾਂ ਵੱਲੋਂ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰਨ ਦੀ ਇੱਛਾ ਅਤੇ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ। ਇਕੱਠ ਦੇ ਪ੍ਰਬੰਧਕ ਰਿਟਾਇਰਡ ਇੰਸਪੈਕਟਰ ਪਰਸ਼ਨ ਸਿੰਘ ਮਾਨ ਰਹੇ, ਜਦਕਿ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਚੰਦ ਸਿੰਘ, ਗਹਿਰੀ ਭਾਗੀ ਨੇ ਨਿਭਾਈ।ਇਸ ਮੌਕੇ ਗੁਰਸੇਵਕ ਸਿੰਘ ਨਰੂਆਣਾ (ਨੰਬਰਦਾਰ), ਹਰਮਨ ਸਿੰਘ ਬਰਾੜ (ਯੂਥ ਆਗੂ), ਸੁਖਰਾਜ ਸਿੰਘ ਸਿੱਧੂ, ਬੂਟਾ ਸਿੰਘ ਨੰਬਰਦਾਰ, ਗੁਰਸ਼ੇਰ ਸਿੰਘ ਬੀਰ ਤਲਾਬ, ਕਮਲ ਬੀਰ ਤਲਾਬ, ਪ੍ਰਿੰਸ ਰਾਏਕੇ ਕਲਾਂ, ਸ਼ਰਨ ਸਿੰਘ, ਬੂਟਾ ਸਿੰਘ ਮੈਂਬਰ ਨਰੂਆਣਾ, ਜੱਸੀ ਕੋਟਸ਼ਮੀਰ, ਸਵਰਾਜ ਸਮਾਗ ਭਾਗੂ, ਨਰਦੇਵ ਸਿੰਘ ਦਿਓਣ, ਮਨਪ੍ਰੀਤ ਭਾਗੂ, ਗੁਰਸੇਵਕ ਸਿੰਘ ਬੀਰ ਬਹਿਮਣ, ਸੀਰਾ ਸਿੰਘ ਸਿੱਧੂ, ਕੁਲਜੀਤ ਸਿੰਘ ਹੰਸ, ਕਲਾ ਮੈਂਬਰ ਜੈ ਸਿੰਘ ਵਾਲਾ, ਨਵੀ ਕਟਾਰ ਸਿੰਘ ਵਾਲਾ, ਰੁਪਿੰਦਰ ਲੂਲਬਾਈ, ਟਿੰਕੂ ਬਾਬਾ ਨਰੂਆਣਾ, ਜਸਵਿੰਦਰ ਸਿੰਘ ਫੂਲੋ ਮਿੱਠੀ, ਮਨੂ ਡੂੰਮਵਾਲੀ, ਹੈਪੀ ਤਾਜ, ਓਮ ਪ੍ਰਕਾਸ਼, ਨਿੱਕਾ ਅਤੇ ਮੰਦਰ ਸਿੰਘ ਕੋਠੇ ਸੰਗਤ ਸਮੇਤ ਹੋਰ ਵਿਅਕਤੀਆਂ ਨੇ ਸ਼ਮੂਲੀਅਤ ਕਰਦਿਆਂ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ।