ਮਨਜੀਤ ਸਿੰਘ ਭਾਗੀਵਾਂਦਰ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਨਿਯੁਕਤ ਮਨਜੀਤ ਸਿੰਘ ਭਾਗੀਵਾਂਦਰ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਨਿਯੁਕਤ
Publish Date: Tue, 03 Nov 2026 04:02 PM (IST)
Updated Date: Tue, 03 Nov 2026 04:05 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਸ੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਮਨਜੀਤ ਸਿੰਘ ਭਾਗੀਵਾਂਦਰ ਨੂੰ ਜ਼ਿਲ੍ਹਾ ਬਠਿੰਡਾ ਦਾ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਉਮੀਦਵਾਰ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਜਗਸੀਰ ਸਿੰਘ ਵੱਲੋਂ ਕੀਤੀ ਗਈ। ਮਨਜੀਤ ਸਿੰਘ ਭਾਗੀਵਾਂਦਰ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਪਾਰਟੀ ਆਗੂਆਂ ਨੇ ਕਿਹਾ ਕਿ ਜਥੇਬੰਦੀ ਵਿਚ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪਣ ਨਾਲ ਪਾਰਟੀ ਦੇ ਕੰਮਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਮਨਜੀਤ ਸਿੰਘ ਭਾਗੀਵਾਂਦਰ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਰਗਰਮ ਭੂਮਿਕਾ ਨਿਭਾਉਣਗੇ। ਇਸ ਮੌਕੇ ਹਲਕਾ ਪ੍ਰਧਾਨ ਚਰਨਾ ਸਿੰਘ ਭਾਗੀਵਾਂਦਰ, ਸਰਕਲ ਪ੍ਰਧਾਨ ਤਲਵੰਡੀ ਸਾਬੋ ਦਿਹਾਤੀ ਜਸਵਿੰਦਰ ਸਿੰਘ ਜੈਲਦਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਪਾਲ ਕੌਰ ਜੱਜਲ, ਯੂਥ ਪ੍ਰਧਾਨ ਸਰਕਲ ਤਲਵੰਡੀ ਸਾਬੋ ਦਿਹਾਤੀ ਬਲਕਾਰ ਸਿੰਘ ਨਵਾਂ ਪਿੰਡ, ਅਮਨਦੀਪ ਸਿੰਘ ਸੇਖੂ, ਅਮਨਦੀਪ ਸਿੰਘ ਟਾਂਡੀਆਂ ਅਤੇ ਹਰਤਾਬਲ ਸਿੰਘ ਸੁੱਖੀ (ਨਿੱਜੀ ਸਹਾਇਕ) ਹਾਜ਼ਰ ਸਨ। ਇਸ ਤੋਂ ਇਲਾਵਾ ਸਰਕਲ ਪ੍ਰਧਾਨ ਸੀਂਗੋ ਗੁਰਮੀਤ ਸਿੰਘ ਮੀਤਾ, ਸਾਬਕਾ ਸਰਪੰਚ ਲਹਿਰੀ, ਮੱਖਣ ਸਿੰਘ ਸਰਪੰਚ ਸੀਂਗੋ, ਜਿੰਮੀ ਕੌਰੇਆਣਾ, ਯਾਦਵਿੰਦਰ ਸਿੰਘ ਕੌਰੇਆਣਾ ਅਤੇ ਸਰਪੰਚ ਮਿਰਜੇਆਣਾ ਸਮੇਤ ਹੋਰ ਪਾਰਟੀ ਆਗੂਆਂ ਤੇ ਵਰਕਰਾਂ ਨੇ ਵੀ ਨਵ-ਨਿਯੁਕਤ ਪ੍ਰਚਾਰ ਸਕੱਤਰ ਨੂੰ ਵਧਾਈ ਦਿੱਤੀ ਅਤੇ ਇਸ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਆਸ ਪ੍ਰਗਟਾਈ ਕਿ ਉਹ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਉਣਗੇ।