ਬਲੈਕਮੇਲਿੰਗ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ
ਇਸ ਦੇ ਸਾਹਮਣੇ ਵਿਪਿਨ ਕੁਮਾਰ ਦੀ ਦੁਕਾਨ ਸੀ, ਜਿੱਥੇ ਰਿਤੂ ਰਾਣੀ ਕੰਮ ਕਰਦੀ ਸੀ। ਰਿਤੂ ਰਾਣੀ ਨਾਲ ਉਸ ਦੇ ਪਤੀ ਦੀ ਜਾਣ-ਪਛਾਣ ਸੀ। ਇਸ ਬਾਰੇ ਕੁਝ ਲੋਕਾਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਨੇ ਉਸ ਦੇ ਪਤੀ ਨੂੰ ਬਲੈਕਮੇਲ ਕਰਕੇ ਸਾਢੇ ਤਿੰਨ ਲੱਖ ਰੁਪਏ ਨਕਦ ਅਤੇ ਚਾਰ ਤੋਲੇ ਸੋਨਾ ਲੈ ਲਿਆ। ਇਸ ਤੋਂ ਬਾਅਦ ਵੀ ਹੋਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ।
Publish Date: Wed, 19 Aug 2026 04:18 PM (IST)
Updated Date: Wed, 19 Aug 2026 04:46 PM (IST)
ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਬਠਿੰਡਾ। ਜ਼ਿਲ੍ਹੇ ਦੇ ਪਿੰਡ ਫੁੱਲੋਮਿੱਠੀ ਦੇ ਇਕ ਵਿਅਕਤੀ ਨੇ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਬਲੈਕਮੇਲਿੰਗ ਤੋਂ ਪ੍ਰੇਸ਼ਾਨ ਹੋ ਕੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿਚ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸੰਗਤ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਦੀ ਪਤਨੀ ਰੇਖਾ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਵੀਰ ਸਿੰਘ ਉਗਰਸੈਨ ਦੀ ਦੁਕਾਨ ’ਤੇ ਕੰਮ ਕਰਦਾ ਸੀ।
ਇਸ ਦੇ ਸਾਹਮਣੇ ਵਿਪਿਨ ਕੁਮਾਰ ਦੀ ਦੁਕਾਨ ਸੀ, ਜਿੱਥੇ ਰਿਤੂ ਰਾਣੀ ਕੰਮ ਕਰਦੀ ਸੀ। ਰਿਤੂ ਰਾਣੀ ਨਾਲ ਉਸ ਦੇ ਪਤੀ ਦੀ ਜਾਣ-ਪਛਾਣ ਸੀ। ਇਸ ਬਾਰੇ ਕੁਝ ਲੋਕਾਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਨੇ ਉਸ ਦੇ ਪਤੀ ਨੂੰ ਬਲੈਕਮੇਲ ਕਰਕੇ ਸਾਢੇ ਤਿੰਨ ਲੱਖ ਰੁਪਏ ਨਕਦ ਅਤੇ ਚਾਰ ਤੋਲੇ ਸੋਨਾ ਲੈ ਲਿਆ। ਇਸ ਤੋਂ ਬਾਅਦ ਵੀ ਹੋਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ।
ਇਸ ਪ੍ਰੇਸ਼ਾਨੀ ਕਾਰਨ ਵੀਰ ਸਿੰਘ ਨੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਰਿਤੂ ਰਾਣੀ, ਉਗਰਸੈਨ, ਉਸ ਦੀ ਪਤਨੀ ਭਾਵਨਾ ਤੇ ਵਿਪਿਨ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ।