- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਲੂਕਾ ਦੇ ਕੌਂਸਲਰਾਂ ਨੇ ਗੁਰਪ੍ਰੀਤ ਮਲੂਕਾ ਨਾਲ ਮੀਟਿੰਗ ਕੀਤੀ

ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ : ਸੂਬੇ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਧਿਰਾਂ ਤਾਂ ਪਹਿਲਾਂ ਹੀ ਸਰਗਰਮ ਸਨ ਅਤੇ ਅਕਾਲੀ-ਭਾਜਪਾ ਦੇ ਸਿਆਸੀ ਗਠਜੋੜ ਨਾਲ ਸੂਬੇ ਵਿਚ ਸਿਆਸੀ ਸਰਗਰਮੀਆਂ ਨੇ ਹੋਰ ਵੀ ਤੇਜ਼ੀ ਫੜ ਲਈ ਹੈ। ਸੂਬੇ ਦੇ ਹਰ ਵਿਧਾਨ ਸਭਾ ਹਲਕੇ ਵਿਚ ਅਕਾਲੀ-ਭਾਜਪਾ ਦੇ ਆਗੂਆਂ ਦੀਆਂ ਰਸਮੀ ਮੁਲਾਕਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਇਸੇ ਕੜੀ ਅਧੀਨ ਨਗਰ ਪੰਚਾਇਤ ਮਲੂਕਾ ਦੇ ਕੌਂਸਲਰਾਂ ਵੱਲੋਂ ਭਾਜਪਾ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨਾਲ ਮੀਟਿੰਗ ਕੀਤੀ। ਇਸ ਸਮੇਂ ਕੌਂਸਲਰ ਬ੍ਰਿਸ਼ਪਾਲ ਸਿੰਘ, ਬਲਤੇਜ ਸਿੰਘ, ਕਰਤਾਰ ਸਿੰਘ, ਮਨਦੀਪ ਕੁਮਾਰ, ਹਰਜੀਤ ਸਿੰਘ ਅਤੇ ਗੁਰਤੇਜ ਸਿੰਘ ਨੇ ਗੁਰਪ੍ਰੀਤ ਸਿੰਘ ਮਲੂਕਾ ਨੂੰ ਭਾਜਪਾ-ਅਕਾਲੀ ਗਠਜੋੜ ਦੀ ਵਧਾਈ ਦਿੱਤੀ। ਇਸੇ ਦੌਰਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਸਾਰੇ ਕੌਂਸਲਰਾਂ ਦਾ ਸਨਮਾਨ ਕਰਦੇ ਕਿਹਾ ਕਿ ਭਾਜਪਾ ਬੇਸ਼ੱਕ ਲੰਬੇ ਸਮੇ ਤੋਂ ਸਾਰੀਆਂ 117 ਸੀਟਾਂ ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਸੀ ਅਤੇ ਪਾਰਟੀ ਕੋਲ ਸਾਰੀਆਂ ਸੀਟਾਂ ਤੇ ਮਜ਼ਬੂਤ ਉਮੀਦਵਾਰ ਸਨ, ਜੋ ਚੋਣਾਂ ਜਿੱਤਣ ਵਿਚ ਸਮਰੱਥ ਵੀ ਸਨ, ਪਰ ਪੰਜਾਬ ਵਿਚ ਆਪਸੀ ਭਾਈਚਾਰੇ ਦੀ ਮਜ਼ਬੂਤੀ ਅਤੇ ਪੰਜਾਬ ਦੀ ਤਰੱਕੀ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਗਠਜੋੜ ਦਾ ਫੈਸਲਾ ਕੀਤਾ ਹੈ ਅਤੇ ਦੋਵੇਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਦੀ ਮੰਗ ’ਤੇ ਫੁੱਲ ਚੜ੍ਹਾਏ ਹਨ। ਗੁਰਪ੍ਰੀਤ ਮਲੂਕਾ ਨੇ ਕਿਹਾ ਕੇ ਸੀਟਾਂ ਦੀ ਵੰਡ ਦਾ ਫੈਸਲਾ ਦੋਵੇਂ ਪਾਰਟੀਆਂ ਦੇ ਵੱਡੇ ਆਗੂ ਮਿਲ ਕੇ ਕਰਨਗੇ ਜਿਸ ਲਈ ਜ਼ਿਲ੍ਹਾ ਪ੍ਰਧਾਨਾਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਹਨ। ਬਠਿੰਡਾ ਹਲਕੇ ਵਿਚ ਭਾਜਪਾ ਦੇ ਹਿੱਸੇ ਆਉਣ ਵਾਲੀਆਂ ਸੀਟਾਂ ਵਾਰੇ ਮਲੂਕਾ ਨੇ ਕਿਹਾ ਕੇ ਜਿੱਤਣ ਦੀ ਸਮਰੱਥਾ ਦੇ ਆਧਾਰ ’ਤੇ ਹੀ ਫੈਸਲੇ ਕੀਤੇ ਜਾਣਗੇ, ਭਾਜਪਾ ਤੇ ਅਕਾਲੀ ਦਲ ਪਹਿਲਾਂ ਵੀ ਗਠਜੋੜ ਦੀਆਂ ਸਰਕਾਰਾਂ ਚਲਾਉਂਦੇ ਰਹੇ ਹਨ ਤੇ ਉਹ ਸੂਬੇ ਵਿਚ ਸਭ ਤੋਂ ਵੱਧ ਕਾਮਯਾਬ ਰਹੀਆਂ ਸਨ ਅਤੇ ਆਉਣ ਵਾਲੀਆਂ ਚੋਣਾਂ ਵਿਚ ਵੀ ਗਠਜੋੜ ਵੱਡੀ ਜਿੱਤ ਪ੍ਰਾਪਤ ਕਰੇਗਾ। ਮਲੂਕਾ ਦੇ ਕੌਂਸਲਰਾਂ ਨੇ ਕਿਹਾ ਕੇ ਅਕਾਲੀ ਦਲ ਭਾਜਪਾ ਨੂੰ ਮਿਲਣ ਵਾਲੀਆਂ ਸੀਟਾਂ ਤੇ ਤਨਦੇਹੀ ਨਾਲ ਕੰਮ ਕਰੇਗਾ। ਪ੍ਰੈਸ ਨਾਲ ਇਹ ਜਾਣਕਾਰੀ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਸਾਂਝੀ ਕੀਤੀ।