ਮਲੂਕਾ ਨੇ ਗੋਇਲ ਭਰਾਵਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਮਲੂਕਾ ਨੇ ਗੋਇਲ ਭਰਾਵਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ
Publish Date: Fri, 21 Aug 2026 04:45 PM (IST)
Updated Date: Fri, 21 Aug 2026 04:48 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸ੍ਰੋਮਣੀ ਅਕਾਲੀ ਦਲ ਸਰਕਲ ਭਗਤਾ ਭਾਈ ਦੇ ਸੀਨੀਅਰ ਆਗੂ ਤੇ ਨਗਰ ਪੰਚਾਇਤ ਭਗਤਾ ਭਾਈ ਦੇ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਗੋਇਲ ਅਤੇ ਸੇਵਾ ਮੁਕਤ ਅਧਿਆਪਕ ਅਨਿਲ ਕੁਮਾਰ ਗੋਇਲ ਦੇ ਸਤਿਕਾਰਯੋਗ ਪਿਤਾ ਸ੍ਰੀ ਵੇਦ ਪ੍ਰਕਾਸ਼ ਗੋਇਲ ਦੀ ਮੌਤ ਤੇ ਵੱਖ ਵੱਖ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸਵ. ਸ੍ਰੀ ਵੇਦ ਪ੍ਰਕਾਸ਼ ਗੋਇਲ ਦੀ ਮੌਤ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਗੋਇਲ ਭਰਾਵਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮਲੂਕਾ ਨੇ ਕਿਹਾ ਸ੍ਰੀ ਵੇਦ ਪ੍ਰਕਾਸ਼ ਗੋਇਲ ਦੀ ਮੌਤ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਅਤੇ ਇਸ ਦੁੱਖ ਦੀ ਘੜੀ ਵਿਚ ਅਕਾਲੀ ਦਲ ਪਰਿਵਾਰ ਨਾਲ ਚਟਾਨ ਵਾਂਗ ਖੜਾ ਹੈ। ਇਸ ਦੌਰਾਨ ਡਾ. ਸਰੂਪ ਚਾਂਦੀ, ਆਪ ਆਗੂ ਸੁਰੇਸ ਕੁਮਾਰ ਕਾਲਾ ਸੇਤੀਆ, ਪਵਨ ਕੁਮਾਰ ਆਗੂ ਭਾਜਪਾ, ਦਰਸ਼ਨ ਸਿੰਘ ਭਾਈਕੇ, ਦਵਿੰਦਰ ਸਿੰਘ ਮਠਾੜੂ, ਗੁਰਤੇਜ ਸਿੰਘ ਚਾਨੀ, ਰਛਪਾਲ ਸਿੰਘ ਨਿੱਕਾ, ਮਿਸਤਰੀ ਨਿਰਮਲ ਸਿੰਘ, ਸੁਖਮੰਦਰ ਸਿੰਘ ਅਕਾਲ ਵਾਲੇ, ਮਿਸਤਰੀ ਗੁਰਦੀਪ ਸਿੰਘ, ਜਗਮੋਹਨ ਲਾਲ ਭਗਤਾ, ਜਤਿੰਦਰ ਕੁਮਾਰ ਸੈਂਕੀ ਪ੍ਰਧਾਨ, ਸੁਖਜਿੰਦਰ ਸਿੰਘ ਖਾਨਦਾਨ, ਪਵਨਦੀਪ ਸਿੰਘ ਕੁੱਕੀ, ਸੁਖਜੀਤ ਸਿੰਘ ਅਕਾਲੀ, ਜਗਦੀਸ਼ ਸਿੰਘ ਬੱਬੀ ਰਾਮੂਵਾਲਾ, ਜਸਪਾਲ ਸਿੰਘ ਵੜਿੰਗ, ਸਤਵਿੰਦਰਪਾਲ ਸਿੰਘ ਪਿੰਦਰ, ਰਘਵੀਰ ਸਿੰਘ ਕਾਕਾ, ਸੁਖਜਿੰਦਰ ਸਿੰਘ ਖਹਿਰਾ, ਗੁਰਚਰਨ ਸਿੰਘ ਪੁਰੀ, ਬਲਵਿੰਦਰ ਸਿੰਘ ਭਗਤਾ, ਵੀਰਪਾਲ ਭਗਤਾ ਸੂਬਾ ਸਕੱਤਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈੱਸ ਕਲੱਬ ਭਗਤਾ, ਪਰਵੀਨ ਗਰਗ ਮੀਤ ਪ੍ਰਧਾਨ, ਕਰਨਦੀਪ ਸਿੰਘ ਦੂਆ, ਮਾ. ਜਗਸੀਰ ਸਿੰਘ ਭਗਤਾ, ਸੁਖਚੈਨ ਸਿੰਘ ਕਲਿਆਣ, ਮਿਸਤਰੀ ਜਸਮੇਲ ਸਿੰਘ ਸੋਨੀ, ਬਾਦਲ ਸਿੰਘ ਭਗਤਾ, ਆਦਿ ਨੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।