ਮਲੂਕਾ ਨੇ ਬੀਸੀ ਵਿੰਗ ਦੇ 8 ਸਰਕਲ ਪ੍ਰਧਾਨ ਐਲਾਨੇ ਮਲੂਕਾ ਨੇ ਬੀਸੀ ਵਿੰਗ ਦੇ 8 ਸਰਕਲ ਪ੍ਰਧਾਨ ਐਲਾਨੇ
Publish Date: Mon, 10 Aug 2026 04:34 PM (IST)
Updated Date: Mon, 10 Aug 2026 04:35 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਦਲ ਹਲਕਾ ਰਾਮਪੁਰਾ ਫੂਲ (ਬੀਸੀ ਵਿੰਗ) ਦੇ 8 ਸਰਕਲ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਹੈ। ਜਾਰੀ ਕੀਤੀ ਗਈ ਸੂਚੀ ਅਨੁਸਾਰ ਬੀਸੀ ਵਿੰਗ ਸਰਕਲ ਭਗਤਾ ਭਾਈ ਦੇ ਪ੍ਰਧਾਨ ਦਵਿੰਦਰ ਸਿੰਘ ਮਠਾੜੂ, ਸਰਕਲ ਕੋਠਾਗੁਰੂ ਦੇ ਪ੍ਰਧਾਨ ਮਾ. ਹਰਦੀਪ ਸਿੰਘ, ਸਰਕਲ ਜਲਾਲ ਦੇ ਪ੍ਰਧਾਨ ਗੁਰਬਚਨ ਸਿੰਘ ਕਲੇਰ, ਸਰਕਲ ਭਾਈਰੂਪਾ ਦੇ ਮਨਪ੍ਰੀਤ ਸਿੰਘ ਬਿੰਦਰ, ਸਰਕਲ ਢਿਪਾਲੀ ਦੇ ਪ੍ਰਧਾਨ ਜਗਸੀਰ ਦਾਸ, ਸਰਕਲ ਫੂਲ ਦੇ ਪ੍ਰਧਾਨ ਗੁਰਜੀਤ ਸਿੰਘ ਸੇਲਬਰਾਹ, ਸਰਕਲ ਮਹਿਰਾਜ ਦੇ ਪ੍ਰਧਾਨ ਬਲਵੀਰ ਸਿੰਘ ਮਹਿਰਾਜ ਸਾਬਕਾ ਕੌਂਸਲਰ, ਸਰਕਲ ਨਾਭਾ ਮੰਡੀ ਦੇ ਸਰਕਲ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨਿਯੁਕਤ ਕੀਤੇ ਗਏ। ਸਾਬਕਾ ਮੰਤਰੀ ਮਲੂਕਾ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਦਲ ਦੀ ਮਜ਼ਬੂਤੀ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੇ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਆਉਣ ਤੇ ਦਲ ਦੇ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਜਾਣਗੀਆ। ਇੰਨ੍ਹਾਂ ਨਿਯੁਕਤੀਆਂ ’ਤੇ ਹਰਿੰਦਰ ਸਿੰਘ ਮਹਿਰਾਜ ਸੀਨੀਅਰ ਆਗੂ, ਜਗਮੋਹਨ ਲਾਲ ਗਰਗ ਸੀਨੀਅਰ ਆਗੂ, ਰਾਕੇਸ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਸੁਖਦੀਪ ਸਿੰਘ ਸਿਰੀਏਵਾਲਾ, ਗੁਰਪ੍ਰੀਤ ਸਿੰਘ ਘੰਡਾਬੰਨਾ, ਗੁਰਪਾਲ ਸਿੰਘ ਭੱਟੀ, ਸੁਖਜਿੰਦਰ ਸਿੰਘ ਖਾਨਦਾਨ, ਹਰਦੇਵ ਸਿੰਘ ਗੋਗੀ, ਜਸਪਾਲ ਸਿੰਘ ਵੜਿੰਗ, ਕਰਮਜੀਤ ਸਿੰਘ ਕਾਂਗੜ, ਗੁਰਤੇਜ ਸਿੰਘ ਚਾਨੀ, ਰਘਵੀਰ ਸਿੰਘ ਕਾਕਾ, ਸੁਖਜਿੰਦਰ ਸਿੰਘ ਖਹਿਰਾ, ਪੁਨੀਤਪਾਲ ਸਿੰਘ ਗੋਲਾ, ਗੁਰਚਰਨ ਸਿੰਘ ਪੁਰੀ, ਬਲੌਰ ਸਿੰਘ ਕਾਂਗੜ, ਸਰਬਜੀਤ ਸਿੰਘ ਕਾਂਗੜ, ਅਮਨਦੀਪ ਸਿੰਘ ਬੁਰਜ ਲੱਧਾ, ਸੁਖਮੰਦਰ ਸਿੰਘ ਸਰਾਂ, ਦਰਸਨ ਸਿੰਘ ਭਾਈਕੇ, ਰਛਪਾਲ ਸਿੰਘ ਨਿੱਕਾ, ਮਿਸਤਰੀ ਨਿਰਮਲ ਸਿੰਘ, ਸੁਖਮੰਦਰ ਸਿੰਘ ਅਕਾਲ ਵਾਲੇ, ਗੁਲਾਬ ਚੰਦ ਸਿੰਗਲਾ, ਜਗਦੀਸ ਸਿੰਘ ਜਲਾਲ, ਸੁਖਚੈਨ ਸਿੰਘ ਪਿੰਟੂ ਜਲਾਲ, ਭੀਮ ਸੈਨ ਜਲਾਲ, ਗੁਰਵਿੰਦਰ ਕੌਰ ਭਗਤਾ, ਲਖਵੀਰ ਸਿੰਘ ਮੌੜ, ਜਗਦੀਸ਼ ਸਿੰਘ ਬੱਬੀ ਰਾਮੂਵਾਲਾ, ਕੁਲਵੰਤ ਸਿੰਘ ਘੰਡਾਬੰਨਾ, ਹਰਪਾਲ ਸਿੰਘ ਮਲੂਕਾ, ਪਰਪਿੰਦਰ ਕੁਮਾਰ ਟੀਨਾ, ਇੰਦਰਜੀਤ ਸਿੰਘ ਬਿੱਟੂ ਖਾਨਦਾਨ, ਜਸਜੀਤ ਸਿੰਘ ਬਰਾੜ, ਦਲਜੀਤ ਸਿੰਘ ਮਸ਼ੀਨਾਂ ਵਾਲੇ, ਨਾਇਬ ਸਿੰਘ ਹਮੀਰਗੜ੍ਹ, ਬਲਵਿੰਦਰ ਸਿੰਘ ਭਗਤਾ, ਹੰਸ ਸੋਹੀ, ਮਨਪ੍ਰੀਤ ਸਿੰਘ ਆਕਲੀਆ, ਹਰਜਿੰਦਰ ਸਿੰਘ ਸਾਬਕਾ ਕੌਸਲਰ, ਸੇਮੀ ਭਾਈਰੂਪਾ, ਜਸਵੰਤ ਕਾਲਾ ਬਲਾਹੜ, ਬਲਰਾਜ ਸਿੰਘ ਬਿੱਟੂ ਘਾਰੂ ਆਦਿ ਨੇ ਦਲ ਦੀ ਹਾਈਕਮਾਂਡ ਦਾ ਧੰਨਵਾਦ ਕਰਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ।