ਮਲੂਕਾ ਤੇ ਸੋਢੀ ਨੇ ਬੂਟਾ ਭਾਈਰੂਪਾ ਦਾ ਸਨਮਾਨ ਕੀਤਾ ਮਲੂਕਾ ਤੇ ਸੋਢੀ ਨੇ ਬੂਟਾ ਭਾਈਰੂਪਾ ਦਾ ਸਨਮਾਨ ਕੀਤਾ
Publish Date: Wed, 07 Oct 2026 04:25 PM (IST)
Updated Date: Wed, 07 Oct 2026 04:26 PM (IST)
ਵੱਖ ਵੱਖ ਆਗੂਆਂ ਵੱਲੋਂ ਭਾਈਰੂਪਾ ਨੂੰ ਵਧਾਈ ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਭਾਰਤੀ ਜਨਤਾ ਪਾਰਟੀ ਵੱਲੋਂ ਸੂਬੇ ਵਿਚ ਜਮੀਨੀ ਪੱਧਰ ਤੇ ਪਾਰਟੀ ਦੀ ਮਜਬੂਤੀ ਲਈ ਵੱਖ ਵੱਖ ਵਿੰਗਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਪਾਰਟੀ ਵੱਲੋਂ ਕਿਸਾਨ ਮੋਰਚੇ ‘ਚ ਵੀ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਹੀ ਉੱਘੇ ਗੀਤਕਾਰ ਤੇ ਗਾਇਕ ਬੂਟਾ ਸਿੰਘ ਭਾਈਰੂਪਾ ਨੂੰ ਕਿਸਾਨ ਮੋਰਚਾ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ। ਭਾਜਪਾ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਭਾਜਪਾ ਦੇ ਸੀਨੀਅਰ ਆਗੂ ਦਿਆਲ ਸਿੰਘ ਸੋਢੀ ਨੇ ਬੂਟਾ ਭਾਈਰੂਪਾ ਨੂੰ ਵਧਾਈ ਦਿੰਦੇ ਉਨ੍ਹਾਂ ਦਾ ਸਨਮਾਨ ਕੀਤਾ। ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕੇ ਖੇਤੀਬਾੜੀ ਪੰਜਾਬ ਦਾ ਮੁੱਖ ਕਿੱਤਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾ ਦੇਣ ਲਈ ਨੀਤੀਆਂ ਬਣਾ ਰਹੇ ਹਨ। ਕਿਸਾਨ ਪੱਖੀ ਯੋਜਨਾਵਾਂ ਨੂੰ ਅੱਗੇ ਵਧਾਉਣ ਲਈ ਕਿਸਾਨ ਮੋਰਚੇ ਵਿਚ ਜਮੀਨੀ ਪੱਧਰ ਤੇ ਕੰਮ ਕਰਨ ਵਾਲੇ ਆਗੂਆਂ ਨੂੰ ਅਹਿਮ ਜੁੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਬੂਟਾ ਸਿੰਘ ਭਾਈਰੂਪਾ ਪੇਂਡੂ ਖੇਤਰ ਵਿਚ ਚੰਗਾ ਰਸੂਖ ਰੱਖਦੇ ਹਨ, ਇਸ ਤੋਂ ਪਹਿਲਾਂ ਉਹ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵੱਜੋ ਵੀ ਸੇਵਾ ਨਿਭਾ ਚੁੱਕੇ ਹਨ। ਦਿਆਲ ਸੋਢੀ ਨੇ ਕਿਹਾ ਕੇ ਭਾਜਪਾ ਚ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਮੌਕੇ ਦਿੱਤੇ ਜਾਂਦੇ ਹਨ, ਉਨ੍ਹਾਂ ਦਾਅਵਾ ਕੀਤਾ ਕਿ ਕੋਈ ਵੀ ਵਰਕਰ ਮਿਹਨਤ ਨਾਲ ਵੱਡੇ ਤੋਂ ਵੱਡੇ ਅਹੁਦੇ ਤੱਕ ਪਹੁੰਚ ਸਕਦਾ ਹੈ। ਇਸ ਮੌਕੇ ਸੁੱਖਵਿੰਦਰ ਸਿੰਘ ਗੁਣੀ, ਗੁਰਜੀਤ ਸਿੰਘ ਗੋਰਾ ਦਿਉਣ, ਕਮਲਜੀਤ ਸਿੰਘ ਅਤੇ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਵੀ ਬੂਟਾ ਸਿੰਘ ਭਾਈਰੂਪਾ ਨੂੰ ਵਧਾਈ ਦਿੱਤੀ।