ਤਲਵੰਡੀ ਸਾਬੋ 'ਚ ਵਾਪਰਿਆ ਵੱਡਾ ਭਾਣਾ : ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਦਰਦਨਾਕ ਮੌਤ, ਦੋ ਧੀਆਂ ਗੰਭੀਰ ਜ਼ਖ਼ਮੀ ਸਬ-ਡਿਵੀਜ਼ਨ ਤਲਵੰਡੀ ਸਾਬੋ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬੀਤੀ ਰਾਤ ਇੱਕ ਘਰ ਦੀ ਛੱਤ ਅਚਾਨਕ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਦੋ ਜੀਆਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਦੋ ਲੜਕੀਆਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈਆਂ। ਦਿਨ ਚੜ੍ਹਦੇ ਹੀ ਜਿਵੇਂ ਹੀ ਇਹ ਖ਼ਬਰ ਇਲਾਕੇ 'ਚ ਫੈਲੀ, ਪੂਰੇ ਪਿੰਡ 'ਚ ਮਾਤਮ ਪਸਰ ਗਿਆ।
Publish Date: Tue, 14 Jul 2026 08:20 AM (IST)
Updated Date: Tue, 14 Jul 2026 08:35 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸਬ-ਡਿਵੀਜ਼ਨ ਤਲਵੰਡੀ ਸਾਬੋ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬੀਤੀ ਰਾਤ ਇੱਕ ਘਰ ਦੀ ਛੱਤ ਅਚਾਨਕ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਦੋ ਜੀਆਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਦੋ ਲੜਕੀਆਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈਆਂ। ਦਿਨ ਚੜ੍ਹਦੇ ਹੀ ਜਿਵੇਂ ਹੀ ਇਹ ਖ਼ਬਰ ਇਲਾਕੇ 'ਚ ਫੈਲੀ, ਪੂਰੇ ਪਿੰਡ 'ਚ ਮਾਤਮ ਪਸਰ ਗਿਆ।
ਮਿਲੀ ਜਾਣਕਾਰੀ ਅਨੁਸਾਰ ਇਹ ਖ਼ੌਫਨਾਕ ਹਾਦਸਾ ਬੀਤੀ ਰਾਤ ਕਰੀਬ 11 ਵਜੇ ਵਾਪਰਿਆ, ਜਦੋਂ ਪਰਿਵਾਰਕ ਮੈਂਬਰ ਕਮਰੇ 'ਚ ਸੁੱਤੇ ਹੋਏ ਸਨ। ਅਚਾਨਕ ਮਕਾਨ ਦੀ ਛੱਤ ਭੁਰਭੁਰਾ ਕੇ ਸੌ ਰਹੇ ਪਰਿਵਾਰ 'ਤੇ ਆ ਡਿੱਗੀ। ਛੱਤ ਡਿੱਗਣ ਦੀ ਜ਼ੋਰਦਾਰ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਿਆ।
ਇਸ ਦਰਦਨਾਕ ਹਾਦਸੇ 'ਚ 40 ਸਾਲਾ ਮਹਿਲਾ ਵੀਰਪਾਲ ਕੌਰ ਅਤੇ ਉਨ੍ਹਾਂ ਦੇ 14 ਸਾਲਾ ਲੜਕੇ ਅਰਸ਼ਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਪਰਿਵਾਰ ਦੀਆਂ ਦੋ ਲੜਕੀਆਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਬਠਿੰਡਾ ਦੇ ਐਮਜ਼ (AIIMS) ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਲੜਕੀ ਸੰਨਮਪ੍ਰੀਤ ਕੌਰ ਦੀ ਲੱਤ ਟੁੱਟ ਗਈ ਅਤੇ ਖੁਸ਼ਪ੍ਰੀਤ ਕੌਰ ਦੀ ਬਾਹ ਟੁੱਟ ਟੁੱਟੀ ਗਈ ਹੈ। ਇਨ੍ਹਾਂ 'ਚੋ ਸੰਨਮਪ੍ਰੀਤ ਕੌਰ ਲੜਕੀ ਜੌ ਲਗਾਤਾਰ ਨੌ ਸਾਲ ਪਹਿਲੇ ਨੰਬਰ 'ਤੇ ਆਉਂਦੀ ਰਹੀ ਹੈ, ਜਿਸਨੇ ਬਾਰਵੀਂ ਕਲਾਸ ਪਾਸ ਕਰੀ ਹੈ ਅਤੇ ਬਾਰਵੀਂ ਕਲਾਸ 'ਚੋਂ 95% ਨੰਬਰ ਹਾਸਲ ਕੀਤੇ ਸਨ।
ਮਾਲਕ ਦਾ ਨਾਮ ਧਰਮ ਸਿੰਘ ਉਰਫ਼ ਕਾਲਾ ਜਿਸ ਦੇ ਘਰ ਵਾਲੀ ਅਤੇ ਬੇਟੇ ਦੀ ਮੌਤ ਹੋਈ। ਇਹ ਪ੍ਰਾਈਵੇਟ ਸੀਵਰੇਜ ਪਲਾਂਟ 'ਚ ਤਲਵੰਡੀ ਸਾਬੋ ਵਿਖੇ ਡਿਊਟੀ ਕਰਦਾ ਹੈ।