- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਦੀ ਇਸ ਲਾਪਰਵਾਹੀ ਦੀ ਹਰ ਪਾਸੇ ਚਰਚਾ ਹੀ ਨਹੀਂ ਹੋ ਰਹੀ ਸਗੋਂ ਪੁਲਿਸ ਵਿਭਾਗ ਦੀ ਕਿਰਕਿਰੀ ਵੀ ਹੋ ਰਹੀ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਵਾਸੀ ਮਹਿਰਾਜ, ਜ਼ਿਲ੍ਹਾ ਬਠਿੰਡਾ ਨੇ ਅਗਸਤ ਮਹੀਨੇ ਦੀ ਸ਼ੁਰੂਆਤ ’ਚ ਐੱਸਐੱਸਪੀ ਬਠਿੰਡਾ ਕੋਲ ਸੁਖਚੈਨ ਸਿੰਘ, ਗੁਰਮੇਜ ਸਿੰਘ, ਚੰਨਾ ਸਿੰਘ, ਬੱਬਾ ਸਿੰਘ, ਛਿੰਦਾ ਸਿੰਘ, ਜੰਗੀਰ ਸਿੰਘ ਤੇ ਗੁਰਦੇਵ ਸਿੰਘ ਖ਼ਿਲਾਫ਼ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼ਿਕਾਇਤ ਦਿੱਤੀ ਸੀ। ਇਸ ਮਾਮਲੇ ਦੀ ਜਾਂਚ ਲਈ ਸ਼ਿਕਾਇਤ ਡੀਐੱਸਪੀ ਰਾਮਪੁਰਾ ਫੂਲ ਕੋਲ ਭੇਜੀ ਗਈ ਸੀ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ। ਜ਼ਿਲ੍ਹੇ ਦੇ ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਇਕ ਮ੍ਰਿਤਕ ਵਿਅਕਤੀ ’ਤੇ ਹੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ। ਜਦਕਿ ਨਾਮਜ਼ਦ ਕੀਤੇ ਮ੍ਰਿਤਕ ਜੰਗੀਰ ਸਿੰਘ ਪੁੱਤਰ ਜਗਤ ਸਿੰਘ ਦੀ ਮੌਤ 6 ਸਾਲ ਪਹਿਲਾਂ ਹੋ ਚੁੱਕੀ ਹੈ।
ਦੂਜੇ ਪਾਸੇ ਥਾਣਾ ਭਗਤਾ ਭਾਈਕਾ ਦੇ ਐੱਸਐੱਚਓ ਸਬ-ਇੰਸਪੈਕਟਰ ਪਰਬਤ ਸਿੰਘ ਦਾ ਕਹਿਣਾ ਸੀ ਕਿ ਉਕਤ ਮਾਮਲੇ ਦੀ ਜਾਂਚ ਉੱਪਰੋਂ ਹੋ ਕੇ ਆਈ ਸੀ, ਅਸੀਂ ਤਾਂ ਸਿਰਫ਼ ਐੱਫ.ਆਈ.ਆਰ. ਦਰਜ ਕੀਤੀ ਹੈ।