ਮਹਿੰਦਰਾ ਪਬਲਿਕ ਸਕੂਲ ਦੇ ਸਾਬਕਾ ਵਿਦਿਆਰਥੀ ਜਿੰਮੀ ਨੂੰ ਮਿਲਿਆ ਆਨਰੇਰੀ ਡਾਕਟਰੇਟ ਐਵਾਰਡ
ਮਹਿੰਦਰਾ ਪਬਲਿਕ ਸਕੂਲ ਦੇ ਸਾਬਕਾ ਵਿਦਿਆਰਥੀ ਜਿੰਮੀ ਨੂੰ ਮਿਲਿਆ ਆਨਰੇਰੀ ਡਾਕਟਰੇਟ ਐਵਾਰਡ
Publish Date: Thu, 19 Nov 2026 05:27 PM (IST)
Updated Date: Thu, 19 Nov 2026 05:27 PM (IST)
ਹਰਮੇਲ ਸਗਰ, ਪੰਜਾਬੀ ਜਾਗਰਣ ਭੁੱਚੋ ਮੰਡੀ ਨਜਦੀਕੀ ਪਿੰਡ ਤੁੰਗਵਾਲੀ ਦੇ ਵਸਨੀਕ ਜਿੰਮੀ ਇੰਸਾਂ ਅਤੇ ਉਨ੍ਹਾਂ ਦੀ ਪਤਨੀ ਜਯਾ ਇੰਸਾਂ ਨੂੰ ਪੀਐਚਐਚਡੀ ਮੈਜਿਕ ਬੁੱਕ ਆਫ਼ ਰਿਕਾਰਡਜ਼ ਫਾਊਂਡੇਸ਼ਨ, ਫਰੀਦਾਬਾਦ (ਦਿੱਲੀ) ਵੱਲੋਂ ਆਨਰੇਰੀ ਡਾਕਟਰੇਟ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ’ਤੇ ਮਹਿੰਦਰਾ ਪਬਲਿਕ ਸਕੂਲ, ਚੱਕ ਫਤਿਹ ਸਿੰਘ ਵਾਲਾ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਐਮ.ਡੀ. ਨਰਿੰਦਰ ਸਿੰਘ ਭਲੇਰੀਆ ਅਤੇ ਪ੍ਰਿੰਸੀਪਲ ਰਾਧਾ ਰਾਣੀ ਨੇ ਜਿੰਮੀ ਇੰਸਾਂ ਅਤੇ ਜਯਾ ਇੰਸਾਂ ਨੂੰ ਸਨਮਾਨਿਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਿੰਮੀ ਇੰਸਾਂ ਇਸੇ ਸਕੂਲ ਦੇ ਸਾਬਕਾ ਵਿਦਿਆਰਥੀ ਹਨ ਅਤੇ ਹੁਣ ਇਸੇ ਸੰਸਥਾ ਵਿੱਚ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਇਹ ਸਕੂਲ ਲਈ ਬਹੁਤ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਇਸ ਸੰਸਥਾ ਤੋਂ ਸਿੱਖਿਆ ਹਾਸਲ ਕਰਨ ਵਾਲਾ ਵਿਦਿਆਰਥੀ ਅੱਜ ਆਪਣੀ ਮਿਹਨਤ ਅਤੇ ਲਗਨ ਸਦਕਾ ਵਿਸ਼ੇਸ਼ ਪ੍ਰਾਪਤੀ ਕਰਕੇ ਸਕੂਲ ਦਾ ਨਾਂ ਰੌਸ਼ਨ ਕਰ ਰਿਹਾ ਹੈ। ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਉਨ੍ਹਾਂ ਨੇ ਦੋਵਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਸਫ਼ਲਤਾਵਾਂ ਦੀ ਕਾਮਨਾ ਕੀਤੀ।