ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ ’ਚ ਮਹਿਮਾ ਸਰਜਾ ਸਕੂਲ ਜੇਤੂ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ ’ਚ ਮਹਿਮਾ ਸਰਜਾ ਸਕੂਲ ਜੇਤੂ
Publish Date: Sat, 14 Nov 2026 04:28 PM (IST)
Updated Date: Sat, 14 Nov 2026 04:30 PM (IST)
ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ ਗੋਨਿਆਣਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਚੰਡੀਗੜ੍ਹ) ਅਤੇ ਜਿਲਾ ਸਿੱਖਿਆ ਅਫਸਰ (ਸੈ:ਸਿੱ) ਬਠਿੰਡਾ ਵੱਲੋਂ ਜਿਲਾ ਪੱਧਰੀ 32ਵੀਂ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ ਦਾ ਆਯੋਜਨ ਕੀਤਾ ਗਿਆ। ਇਸ ਵਿਚ ਜ਼ਿਲ੍ਹੇ ਭਰ ਦੇ 92 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਸੀਨੀਅਰ ਵਰਗ ਵਿਚ ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ (ਬਠਿੰਡਾ) ਦੀਆਂ ਗਿਆਰਵੀਂ ਜਮਾਤ ਮੈਡੀਕਲ ਦੀਆਂ ਵਿਦਿਆਰਥਣਾਂ ਨਵਦੀਪ ਕੌਰ, ਜਸਲੀਨ ਸ਼ਰਮਾ ਤੇ ਗਾਈਡ ਅਧਿਆਪਕ ਬਲਜਿੰਦਰ ਸਿੰਘ ਲੈਕਚਰਾਰ ਬਾਇਓਲੋਜੀ ਦੁਆਰਾ ਤਿਆਰ ਪ੍ਰੋਜੈਕਟ ‘ਧਾਤਵੀਂ ਕਣਾਂ ਦੇ ਜਹਿਰੀਲੇ ਪ੍ਰਭਾਵ’ਨੇ ਜ਼ਿਲੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਨਵਦੀਪ ਕੌਰ ਤੇ ਜਸਲੀਨ ਸ਼ਰਮਾ ਨੇ ਤਿੰਨ ਮਹੀਨੇ ਇਸ ਪ੍ਰੋਜੈਕਟ ਉੱਪਰ ਕੰਮ ਕੀਤਾ ਤੇ ਅਧਿਐਨ ਖੇਤਰ ਪਿੰਡ ਮਹਿਮਾ ਸਰਜਾ ਵਿਖੇ ਅਧਿਐਨ ਕੀਤਾ।ਇਸ ਮੌਕੇ ਰਾਜੀਵ ਛਾਬੜਾ ਜਿਲਾ ਸਿੱਖਿਆ ਅਫਸਰ (ਸੈ.),ਚਮਕੌਰ ਸਿੰਘ ਉੱਪ-ਜਿਲ੍ਹਾ ਸਿੱਖਿਆ ਅਫਸਰ(ਸੈ), ਸੰਜੀਵ ਨਾਗਪਾਲ ਜਿਲਾ ਸਾਇੰਸ ਕੋਆਰਡੀਨੇਟਰ ਚਿਲਡਰਨਜ਼ ਸਾਇੰਸ ਕਾਂਗਰਸ ਬਠਿੰਡਾ ਨੇ ਮਹਿਮਾ ਸਰਜ਼ਾ ਸਕੂਲ ਦੇ ਜੇਤੂ ਵਿਦਿਆਰਥੀਆ ਅਤੇ ਗਾਈਡ ਅਧਿਆਪਕ ਨੂੰ ਸਨਮਾਨਿਤ ਕੀਤਾ। ਸਕੂਲ ਪ੍ਰਿੰਸੀਪਲ ਨਿਰਮਲਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਤੇ ਸਮੂਹ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀ ਰਾਜ ਪੱਧਰੀ ਚਿਲਡਰਨਜ਼ ਸਾਇੰਸ ਕਾਂਗਰਸ ’ਚ ਭਾਗ ਲੈਣਗੇ ਅਤੇ ਸਕੂਲ ਤੇ ਬਠਿੰਡਾ ਜਿਲ੍ਹੇ ਦਾ ਨਾਂ ਰੌਸ਼ਨ ਕਰਨਗੇ।