ਮਹਾਰਾਜਾ ਅਗਰਸੈਨ ਜੈਯੰਤੀ ਸਮਾਰੋਹ ਧੂਮਧਾਮ ਨਾਲ ਕਰਵਾਇਆ ਮਹਾਰਾਜਾ ਅਗਰਸੈਨ ਜੈਯੰਤੀ ਸਮਾਰੋਹ ਧੂਮ ਧਾਮ ਨਾਲ ਕਰਵਾਇਆ
Publish Date: Sun, 11 Oct 2026 04:43 PM (IST)
Updated Date: Sun, 11 Oct 2026 04:44 PM (IST)
ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ ਗੋਨਿਆਣਾ ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਗਰਵਾਲ ਸਭਾ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਹਾਰਾਜਾ ਅਗਰਸੈਨ ਜੀ ਦੀ ਜੈਯੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਮਹਾਰਾਜਾ ਅਗਰਸੈਨ ਚੌਕ ਵਿਖੇ ਸਥਾਪਿਤ ਮਹਾਰਾਜਾ ਅਗਰਸੈਨ ਜੀ ਦੀ ਪ੍ਰਤਿਮਾ ’ਤੇ ਫੁੱਲਮਾਲਾਵਾਂ ਅਰਪਿਤ ਕੀਤੀਆਂ ਗਈਆਂ ਅਤੇ ਜੈਯੰਤੀ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ। ਇਸ ਉਪਰੰਤ ਸ੍ਰੀ ਦੁਰਗਾ ਮੰਦਰ ਹਾਲ ਵਿਖੇ ਸ੍ਰੀ ਸੁੰਦਰ ਕਾਂਡ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਮਹਾਰਾਜਾ ਅਗਰਸੈਨ ਚੌਕ ਵਿਖੇ ਸਥਾਪਤ ਪ੍ਰਤਿਮਾ ਅਤੇ ਆਲੇ-ਦੁਆਲੇ ਦੇ ਸਥਾਨ ਦੀ ਸਫਾਈ ਦੀ ਸੇਵਾ ਨਿਭਾਉਣ ਵਾਲੇ ਸਤੀਸ਼ ਕੁਮਾਰ (ਕਾਲਾ ਜੀ ਚੁੰਨੀਆਂ ਵਾਲੇ) ਨੂੰ ਅਗਰਵਾਲ ਸਭਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਰਮੇਸ਼ ਕੁਮਾਰ ਮੱਟੂ ਅਤੇ ਅਗਰਵਾਲ ਸਭਾ ਦੇ ਸੈਕਟਰੀ ਪ੍ਰਮੋਦ ਕੁਮਾਰ ਕਾਕਾ ਨੇ ਕਿਹਾ ਕਿ ਅਗਰਵਾਲ ਭਾਈਚਾਰੇ ਨੂੰ ਮਹਾਰਾਜਾ ਅਗਰਸੈਨ ਜੀ ਦੀਆਂ ਨੀਤੀਆਂ ’ਤੇ ਚੱਲਦਿਆਂ ਆਪਣੇ ਸਹਿਯੋਗੀ ਭਰਾਵਾਂ ਦਾ ਹੱਥ ਫੜਨਾ ਚਾਹੀਦਾ ਹੈ। ਇਸ ਮੌਕੇ ਅਗਰਵਾਲ ਸਭਾ ਪ੍ਰਧਾਨ ਗੋਬਿੰਦ ਰਾਮ, ਆਪ ਅਗਰਵਾਲ ਵੈਲਫੇਅਰ ਬੋਰਡ ਦੇ ਹਲਕਾ ਭੁੱਚੋ ਦੇ ਚੇਅਰਮੈਨ ਰਜਨੀਸ਼ ਕੁਮਾਰ ਰਾਜੂ, ਡਾ. ਧੀਰਾ ਗੁਪਤਾ, ਭਾਰਤ ਭੂਸ਼ਣ ਗਰਗ, ਰਜਿੰਦਰ ਕੁਮਾਰ ਬਿੰਦਰ, ਗੋਪਾਲ ਜਿੰਦਲ, ਮੰਗਤ ਗਰਗ, ਵਿੱਕੀ ਅਗਰਵਾਲ, ਸ਼ਾਮ ਲਾਲ, ਮਨੋਜ ਰੋਮਾਣਾ, ਸੁਰੇਸ਼ ਠੇਕੇਦਾਰ, ਵਿਨੋਦ ਸਿੰਗਲਾ, ਨਗਰ ਕੌਂਸਲ ਪ੍ਰਧਾਨ ਰਾਕੇਸ਼ ਕੁਮਾਰ ਰੋਮਾ, ਮੁਕੇਸ਼ ਜਿੰਦਲ, ਵਿਪਨ ਗਰਗ, ਮਨੀਸ਼ ਚੌਧਰੀ, ਸਵਾਮੀ ਪ੍ਰਸਾਦ, ਗੋਪਾਲ ਸਿੰਗਲਾ, ਜੀਵਨ ਕੁਮਾਰ, ਰਾਜਨ ਗੋਇਲ, ਕੌਸ਼ਲ ਸਿੰਗਲਾ ਅਤੇ ਬਲਦੇਵ ਸਿੰਘ ਅਕਾਲੀਆ ਤੇ ਹੋਰ ਹਾਜ਼ਰ ਸਨ।