ਮਾ. ਅਮਰੀਕ ਕਲਿਆਣ ਵੱਲੋਂ ਸਕੂਲ ਨੂੰ ਵਾਟਰ ਡਿਸਟੈਂਪਰ ਭੇਟ
ਮਾ. ਅਮਰੀਕ ਕਲਿਆਣ ਵੱਲੋਂ ਸਕੂਲ ਨੂੰ ਵਾਟਰ ਡਿਸਟੈਂਪਰ ਭੇਟ
Publish Date: Sat, 28 Nov 2026 04:34 PM (IST)
Updated Date: Sat, 28 Nov 2026 04:35 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਮਾਸਟਰ ਅਮਰੀਕ ਸਿੰਘ ਕਲਿਆਣ ਵੱਲੋਂ ਆਪਣੇ ਪਿਤਾ ਜੀ ਦੀ ਯਾਦ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਵਾਟਰ ਡਿਸਟੈਂਪਰ ਦਾਨ ਕੀਤਾ ਗਿਆ। ਸਕੂਲ ਦੇ ਮੁੱਖ ਅਧਿਆਪਕ ਬੇਅੰਤ ਸਿੰਘ ਮਲੂਕਾ ਸਟੇਟ ਐਵਾਰਡੀ ਨੇ ਦੱਸਿਆ ਹੈ ਕਿ ਮਾਸਟਰ ਅਮਰੀਕ ਸਿੰਘ ਕਲਿਆਣ ਵੱਲੋਂ ਸਕੂਲ ਨੂੰ ਦਿੱਤਾ ਗਿਆ ਕੰਪੋਨੈਂਟ ਸਿਰਫ਼ ਇਕ ਉਪਕਰਨ ਨਹੀਂ, ਸਗੋਂ ਬੱਚਿਆਂ ਦੀ ਸਿਹਤ, ਸਹੂਲਤ ਅਤੇ ਸਕੂਲ ਪ੍ਰਤੀ ਸੁਨੇਹ ਦੀ ਭਾਵਨਾ ਦਾ ਪ੍ਰਤੀਕ ਹੈ। ਸਕੂਲ ਵਿਚ ਪੜ੍ਹਦੇ ਬੱਚਿਆਂ ਨੂੰ ਸਾਫ਼ ਅਤੇ ਠੰਢਾ ਪਾਣੀ ਮੁਹੱਈਆ ਕਰਵਾਉਣਾ ਇਕ ਬਹੁਤ ਹੀ ਜ਼ਰੂਰੀ ਲੋੜ ਹੈ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ ਵਿਖੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਲਈ ਵਧੀਆ ਸਹੂਲਤਾਂ ਅਤੇ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸਕੂਲ ਦੀ ਤਰੱਕੀ ਲਈ ਮਾਪਿਆਂ, ਪਿੰਡ ਵਾਸੀਆਂ, ਐਸਐਮਸੀ ਕਮੇਟੀ ਅਤੇ ਸਮਾਜ ਦੇ ਸਹਿਯੋਗੀ ਸੱਜਣਾਂ ਦਾ ਯੋਗਦਾਨ ਬਹੁਤ ਕੀਮਤੀ ਹੈ। ਇਸ ਮੌਕੇ ਸਕੂਲ ਵੱਲੋਂ ਮਾਸਟਰ ਅਮਰੀਕ ਸਿੰਘ ਕਲਿਆਣ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਬੁਰਜ ਥਰੋੜ, ਕੁਲਦੀਪ ਕੁਮਾਰ ਸ਼ਰਮਾ ਭਗਤਾ, ਸੁਖਜਿੰਦਰ ਸਿੰਘ ਘਣੀਆਂ, ਸੁਖਜੀਤ ਕੌਰ, ਜਸਵਿੰਦਰ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ, ਮਨਦੀਪ ਕੌਰ ਬੱਬੂ ਸਾਰੇ ਅਧਿਆਪਕ ਮੌਜੂਦ ਸਨ।