ਕੇਸਰ ਸਿੰਘ ਵਾਲਾ ‘ਚ ਗੁਰਬਾਣੀ ਪ੍ਰਸਾਰ ਲਈ ਸਪੀਕਰ ਲਗਾਏ ਕੇਸਰ ਸਿੰਘ ਵਾਲਾ ‘ਚ ਗੁਰਬਾਣੀ ਪ੍ਰਸਾਰ ਲਈ ਸਪੀਕਰ ਲਗਾਏ
Publish Date: Mon, 14 Sep 2026 04:23 PM (IST)
Updated Date: Mon, 14 Sep 2026 04:26 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਪਿੰਡ ਕੇਸਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਗੁਰਬਾਣੀ ਦੀ ਪਾਵਨ ਧੁਨ ਪਿੰਡ ਦੇ ਹਰ ਹਿੱਸੇ ਤੱਕ ਪਹੁੰਚਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸੁਖਚੈਨ ਸਿੰਘ ਦੀ ਅਗਵਾਈ ਹੇਠ ਬਿਜਲੀ ਦੇ ਖੰਭਿਆਂ ’ਤੇ ਸਪੀਕਰ ਲਗਾਏ ਗਏ ਹਨ। ਸੰਗਤ ਦੇ ਸਾਂਝੇ ਸਹਿਯੋਗ ਨਾਲ ਕੀਤੇ ਇਸ ਪ੍ਰਬੰਧ ਸਦਕਾ ਗੁਰੂ ਘਰ ਤੋਂ ਹੁੰਦੇ ਨਿੱਤਨੇਮ ਅਤੇ ਸ਼ਬਦ ਕੀਰਤਨ ਦੀ ਮਧੁਰ ਆਵਾਜ਼ ਹੁਣ ਦੂਰ-ਦਰਾਡੇ ਵਾਲੇ ਘਰਾਂ ਤੱਕ ਵੀ ਪਹੁੰਚ ਸਕੇਗੀ। ਇਹ ਸਹੂਲਤ ਵਿਸ਼ੇਸ਼ ਤੌਰ ’ਤੇ ਉਨ੍ਹਾਂ ਬਜ਼ੁਰਗਾਂ ਅਤੇ ਸ਼ਰਧਾਲੂਆਂ ਲਈ ਲਾਹੇਵੰਦ ਹੋਵੇਗੀ ਜੋ ਰੋਜ਼ਾਨਾ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਨਹੀਂ ਭਰ ਸਕਦੇ। ਉਹ ਘਰ ਬੈਠਿਆਂ ਗੁਰਬਾਣੀ ਸਰਵਣ ਕਰ ਸਕਣਗੇ। ਸ਼ਰਧਾ ਅਤੇ ਨਿਸ਼ਕਾਮ ਸੇਵਾ ਨਾਲ ਕੀਤਾ ਇਹ ਉਪਰਾਲਾ ਸਮੂਹ ਨਗਰ ਦੀ ਧਾਰਮਿਕ ਆਸਥਾ, ਆਪਸੀ ਮਿਲਵਰਤਣ ਅਤੇ ਭਾਈਚਾਰਕ ਏਕਤਾ ਦੀ ਸੁੰਦਰ ਮਿਸਾਲ ਹੈ। ਇਸ ਸੇਵਾ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਕਮੇਟੀ ਮੈਂਬਰ ਗੁਰਮੇਲ ਸਿੰਘ ਮਾਂਗਟ, ਸਿਕੰਦਰ ਸਿੰਘ, ਸਵਰਨ ਸਿੰਘ, ਮੱਖਣ ਸਿੰਘ, ਰੇਸ਼ਮ ਸਿੰਘ, ਬਲਜੀਤ ਸਿੰਘ, ਮੇਜਰ ਸਿੰਘ, ਜਗਸੀਰ ਸਿੰਘ ਫੌਜੀ, ਜਗਦੇਵ ਸਿੰਘ ਪੰਮਾ, ਲੱਖਾ ਸਿੰਘ, ਗੁਰਦੀਪ ਸਿੰਘ ਅਤੇ ਗੁਰਮੇਲ ਸਿੰਘ ਧਨੇਸਰ ਨੇ ਆਪਣਾ ਯੋਗਦਾਨ ਪਾਇਆ। ਕਮੇਟੀ ਦੇ ਇਸ ਉਪਰਾਲੇ ਨੂੰ ਸਫਲ ਬਣਾਉਣ ਲਈ ਸਹਿਯੋਗੀ ਸੱਜਣਾਂ ਗੁਰਪ੍ਰੀਤ ਸਿੰਘ ਮਾਂਗਟ, ਗੁਰਚਰਨ ਸਿੰਘ ਪਟਵਾਰੀ, ਗੁਰਕੀਰਤ ਸਿੰਘ ਹੌਲਦਾਰ, ਹਰਮੇਲ ਸਿੰਘ ਧਨੇਸਰ, ਸਵਰਨ ਸਿੰਘ ਮਾਸਟਰ, ਕਮਲ ਸਿੰਘ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਕਾਕਾ ਸਿੰਘ, ਤਰਸੇਮ ਸਿੰਘ, ਇੰਦਰਪ੍ਰੀਤ ਸਿੰਘ, ਲਖਵਿੰਦਰ ਸਿੰਘ ਸੈਕਟਰੀ, ਪਾਲ ਸਿੰਘ, ਬਾਬੂ ਸਿੰਘ, ਸੁਖਦੀਪ ਸਿੰਘ, ਹਰਨੇਕ ਸਿੰਘ, ਬਿੱਕਰ ਸਿੰਘ, ਬਹਾਦਰ ਸਿੰਘ ਮਾਂਗਟ ਅਤੇ ਦਰਸ਼ਨ ਸਿੰਘ ਨੇ ਵਡਮੁੱਲਾ ਸਹਿਯੋਗ ਦਿੱਤਾ।