ਪਟਾਕਿਆਂ ਦਾ ਤੇਜ਼ ਸ਼ੋਰ ਖੋਹ ਸਕਦੈ ਸੁਣਨ ਸ਼ਕਤੀ : ਡਾ. ਬਿਕਰਮਜੀਤ ਸਿੰਘ
ਪਟਾਖਿਆਂ ਦਾ ਤੇਜ ਸ਼ੋਰ ਖੋਹ ਸਕਦੈ ਸੁਣਨ ਸ਼ਕਤੀ: ਡਾ. ਬਿਕਰਮਜੀਤ ਸਿੰਘ
Publish Date: Wed, 04 Nov 2026 04:24 PM (IST)
Updated Date: Wed, 04 Nov 2026 04:26 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਦੀਵਾਲੀ ਰੌਸ਼ਨੀ ਅਤੇ ਖੁਸ਼ੀਆਂ ਦਾ ਤਿਉਹਾਰ ਹੈ, ਪਰ ਇਸ ਮੌਕੇ ਚਲਾਏ ਜਾਣ ਵਾਲੇ ਤੇਜ਼ ਆਵਾਜ਼ ਵਾਲੇ ਪਟਾਖੇ ਸਾਡੀ ਸਿਹਤ, ਖ਼ਾਸ ਕਰਕੇ ਸੁਣਨ ਸ਼ਕਤੀ ਲਈ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ। ਪਟਾਖਿਆਂ ਨਾਲ ਹੋਣ ਵਾਲੇ ਧੂੰਏਂ ਅਤੇ ਅੱਗ ਦੇ ਨੁਕਸਾਨ ਬਾਰੇ ਤਾਂ ਆਮ ਤੌਰ ’ਤੇ ਲੋਕ ਜਾਗਰੂਕ ਹਨ, ਪਰ ਇਨ੍ਹਾਂ ਦੇ ਤੇਜ਼ ਸ਼ੋਰ ਨਾਲ ਕੰਨਾਂ ਨੂੰ ਹੋਣ ਵਾਲੇ ਨੁਕਸਾਨ ਵੱਲ ਅਕਸਰ ਧਿਆਨ ਨਹੀਂ ਦਿੱਤਾ ਜਾਂਦਾ। ਇਹ ਜਾਣਕਾਰੀ ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਕੰਨ, ਨੱਕ ਅਤੇ ਗਲੇ ਦੇ ਮਾਹਿਰ ਡਾ. ਬਿਕਰਮਜੀਤ ਸਿੰਘ ਨੇ ਸਾਂਝੀ ਕੀਤੀ। ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ 85 ਡੈਸੀਬਲ ਤੋਂ ਵੱਧ ਸ਼ੋਰ ਸੁਣਨ ਸ਼ਕਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਦਕਿ ਪਟਾਖਿਆਂ ਦੀ ਆਵਾਜ਼ 145 ਤੋਂ 160 ਡੈਸੀਬਲ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ। ਅਜਿਹਾ ਤੇਜ਼ ਸ਼ੋਰ ਕੰਨਾਂ ਦੇ ਅੰਦਰ ਮੌਜੂਦ ਸੁਣਨ ਵਿੱਚ ਸਹਾਈ ਬਰੀਕ ਹੇਅਰ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਸੁਣਨ ਸ਼ਕਤੀ ਘਟਣ ਅਤੇ ਗੱਲਬਾਤ ਸਮਝਣ ਵਿੱਚ ਮੁਸ਼ਕਲ ਆਉਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਦੀਆਂ ਖੁਸ਼ੀਆਂ ਮਨਾਉਂਦੇ ਸਮੇਂ ਆਪਣੀ ਅਤੇ ਬੱਚਿਆਂ ਦੀ ਸੁਣਨ ਸ਼ਕਤੀ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣ।