ਲਿਤਰਾਤੀ ਐਡੀਸ਼ਨ-4’ ਨੇ ਵਿਦਿਆਰਥੀਆਂ ਦੀ ਪ੍ਰਤੀਭਾ ਨੂੰ ਦਿੱਤਾ ਮੰਚ ਲਿਤਰਾਤੀ ਐਡੀਸ਼ਨ-4’ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਦਿੱਤਾ ਮੰਚ
Publish Date: Tue, 25 Aug 2026 04:50 PM (IST)
Updated Date: Tue, 25 Aug 2026 04:52 PM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ ਭੁੱਚੋ ਮੰਡੀ ਸਿਲਵਰ ਓਕਸ ਸਕੂਲ, ਰਾਮਪੁਰਾ ਰੋਡ, ਬਠਿੰਡਾ ਵਿਖੇ ‘ਲਿਤਰਾਤੀ ਐਡੀਸ਼ਨ-4’ ਅੰਤਰ-ਸਕੂਲ ਸਾਹਿਤਕ ਉਤਸਵ ਬੜੇ ਉਤਸ਼ਾਹ ਅਤੇ ਰੌਣਕ ਨਾਲ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਸਿਲਵਰ ਓਕਸ ਸਕੂਲਾਂ ਤੋਂ ਪਹੁੰਚੇ ਵਿਦਿਆਰਥੀਆਂ ਨੇ ਨਾਚ, ਗਾਇਨ, ਕਵਿਤਾ, ਡੂਡਲ ਆਰਟ, ਕਾਮਿਕ ਕ੍ਰੀਏਸ਼ਨ ਅਤੇ ਮੋਨੋ ਐਕਟ ਸਮੇਤ ਵੱਖ-ਵੱਖ ਗਤੀਵਿਧੀਆਂ ਵਿਚ ਆਪਣੀ ਪ੍ਰਤਿਭਾ ਅਤੇ ਸਿਰਜਣਾਤਮਕਤਾ ਦੇ ਰੰਗ ਬਿਖੇਰੇ। ਸਮਾਗਮ ਦੀ ਸ਼ੁਰੂਆਤ ਦੀਪ ਪ੍ਰਜਵਲਨ ਨਾਲ ਹੋਈ। ਇਸ ਉਪਰੰਤ ਪੰਜਵੀਂ ਜਮਾਤ ਦੀ ਵਿਦਿਆਰਥਣ ਅਨੂਰੀਤ ਕੌਰ ਨੇ ਮਨਮੋਹਕ ਸਵਾਗਤੀ ਨਾਚ ਪੇਸ਼ ਕੀਤਾ। ਸਕੂਲ ਦੀ ਡਾਇਰੈਕਟਰ ਬਰਨਿੰਦਰ ਪਾਲ ਸੇਖੋਂ ਨੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਬੱਚਿਆਂ ਦੀ ਅਸਲ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੇ ਮੰਚ ਬੇਹੱਦ ਜ਼ਰੂਰੀ ਹਨ। ਮੁੱਖ ਅਧਿਆਪਕਾ ਛਾਇਆ ਵਿਨੋਚਾ ਨੇ ਕਿਹਾ ਕਿ ‘ਲਿਤਰਾਤੀ’ ਸਿਰਫ਼ ਜਿੱਤ-ਹਾਰ ਦਾ ਮੰਚ ਨਹੀਂ, ਸਗੋਂ ਹਰ ਬੱਚੇ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣਨ ਅਤੇ ਆਤਮ-ਵਿਸ਼ਵਾਸ ਵਧਾਉਣ ਦਾ ਮੌਕਾ ਹੈ। ਮੁਕਾਬਲਿਆਂ ਵਿਚ ਜੱਜਾਂ ਵੱਲੋਂ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦਾ ਮੁਲਾਂਕਣ ਕੀਤਾ ਗਿਆ। ਜੇਤੂ ਵਿਦਿਆਰਥੀਆਂ ਨੂੰ ਟ੍ਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਸਰਟੀਫਿਕੇਟ ਦਿੱਤੇ ਗਏ। ਸਮਾਗਮ ਦੀ ਸਮਾਪਤੀ ਮੌਕੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਜੋਸ਼ ਭਰੇ ਭੰਗੜੇ ਨੇ ਮਾਹੌਲ ਨੂੰ ਪੰਜਾਬੀ ਰੰਗ ਵਿਚ ਰੰਗ ਦਿੱਤਾ। ਅੰਤ ਵਿਚ ਰਾਸ਼ਟਰ ਗਾਨ ਨਾਲ ਸਮਾਗਮ ਸੰਪੰਨ ਹੋਇਆ।