ਬਠਿੰਡਾ ’ਚ ਅਗਲੇ ਚਾਰ ਦਿਨ ਹਲਕੇ ਮੀਂਹ ਦੀ ਸੰਭਾਵਨਾ, ਕਿਸਾਨਾਂ ਤੇ ਆਮ ਲੋਕਾਂ ਨੂੰ ਮਿਲ ਸਕਦੀ ਹੈ ਰਾਹਤ ਬਠਿੰਡਾ ਵਿੱਚ ਅਗਲੇ ਚਾਰ ਦਿਨ ਹਲਕੇ ਮੀਂਹ ਦੀ ਸੰਭਾਵਨਾ, ਕਿਸਾਨਾਂ ਤੇ ਆਮ ਲੋਕਾਂ ਨੂੰ ਮਿਲ ਸਕਦੀ ਹੈ ਰਾਹਤ
Publish Date: Sat, 25 Jul 2026 04:19 PM (IST)
Updated Date: Sat, 25 Jul 2026 04:20 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਵਿਚ ਆਉਣ ਵਾਲੇ ਚਾਰ ਦਿਨਾਂ ਦੌਰਾਨ ਹਲਕੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਦੇ ਤਾਜ਼ਾ ਅਨੁਮਾਨ ਅਨੁਸਾਰ 26 ਤੋਂ 29 ਜੁਲਾਈ ਤੱਕ ਵੱਖ-ਵੱਖ ਦਿਨਾਂ ਵਿਚ ਹਲਕੀ ਵਰਖਾ ਹੋ ਸਕਦੀ ਹੈ। ਜੇਕਰ ਇਹ ਭਵਿੱਖਬਾਣੀ ਸਾਬਤ ਹੁੰਦੀ ਹੈ ਤਾਂ ਇਸ ਨਾਲ ਖੇਤਾਂ ਵਿਚ ਖੜ੍ਹੀਆਂ ਝੋਨੇ ਤੇ ਹੋਰ ਫ਼ਸਲਾਂ ਨੂੰ ਕਾਫ਼ੀ ਲਾਭ ਮਿਲਣ ਦੀ ਉਮੀਦ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਇਸ ਸਮੇਂ ਪੈਣ ਵਾਲਾ ਮੀਂਹ ਫ਼ਸਲਾਂ ਦੇ ਵਾਧੇ ਲਈ ਫ਼ਾਇਦੇਮੰਦ ਸਾਬਤ ਹੋਵੇਗਾ ਅਤੇ ਸਿੰਚਾਈ ਤੇ ਹੋਣ ਵਾਲਾ ਖ਼ਰਚ ਵੀ ਘਟੇਗਾ। ਸ਼ਨੀਵਾਰ ਨੂੰ ਬਠਿੰਡਾ ਵਿਚ ਕਰੀਬ 1.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਹਾਲਾਂਕਿ ਵਰਖਾ ਬਹੁਤ ਘੱਟ ਰਹੀ, ਪਰ ਸਵੇਰ ਤੋਂ ਹੀ ਆਸਮਾਨ ਤੇ ਬੱਦਲ ਛਾਏ ਰਹੇ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦੀ ਉਮੀਦ ਸੀ। ਇਸ ਦੇ ਬਾਵਜੂਦ ਦੁਪਹਿਰ ਸਮੇਂ ਤਾਪਮਾਨ 35 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਨਮੀ ਦਾ ਪੱਧਰ ਵੱਧ ਹੋਣ ਕਾਰਨ ਲੋਕਾਂ ਨੂੰ ਹੁੰਮਸ ਦਾ ਵੀ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਵੱਲੋਂ ਜਾਰੀ ਅਨੁਮਾਨ ਮੁਤਾਬਕ 26 ਜੁਲਾਈ ਨੂੰ ਲਗਭਗ 5 ਮਿਲੀਮੀਟਰ, 28 ਜੁਲਾਈ ਨੂੰ ਕਰੀਬ 2 ਮਿਲੀਮੀਟਰ ਅਤੇ 29 ਜੁਲਾਈ ਨੂੰ ਮੁੜ 5 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕੁਝ ਥਾਵਾਂ ਤੇ ਬੱਦਲਵਾਈ ਅਤੇ ਹਲਕੀਆਂ ਫੁਹਾਰਾਂ ਵੀ ਪੈ ਸਕਦੀਆਂ ਹਨ। ਵਿਭਾਗ ਵੱਲੋਂ ਮੌਸਮ ਵਿਚ ਬਦਲਾਅ ਤੇ ਨਜ਼ਰੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਪੈਣ ਵਾਲਾ ਹਲਕਾ ਮੀਂਹ ਝੋਨੇ, ਹਰੇ ਚਾਰੇ ਅਤੇ ਹੋਰ ਖਰੀਫ਼ ਫ਼ਸਲਾਂ ਲਈ ਲਾਭਦਾਇਕ ਹੋ ਸਕਦਾ ਹੈ। ਇਸ ਨਾਲ ਖੇਤਾਂ ਵਿਚ ਨਮੀ ਬਣੀ ਰਹੇਗੀ ਅਤੇ ਕਿਸਾਨਾਂ ਨੂੰ ਟਿਊਬਵੈੱਲਾਂ ਰਾਹੀਂ ਸਿੰਚਾਈ ਘੱਟ ਕਰਨੀ ਪਵੇਗੀ, ਜਿਸ ਨਾਲ ਬਿਜਲੀ ਅਤੇ ਪਾਣੀ ਦੋਵਾਂ ਦੀ ਬੱਚਤ ਹੋਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਭਾਰੀ ਮੀਂਹ ਪੈਂਦਾ ਹੈ ਤਾਂ ਨੀਵੇਂ ਇਲਾਕਿਆਂ ਵਿਚ ਪਾਣੀ ਖੜ੍ਹਨ ਦੀ ਸਮੱਸਿਆ ਪੈਦਾ ਹੋ ਸਕਦੀ ਹੈ, ਇਸ ਲਈ ਕਿਸਾਨਾਂ ਨੂੰ ਖੇਤਾਂ ਦੀ ਰੱਖੀ ਜਾ ਰਹੀ ਹੈ ਅਤੇ ਸਮੇਂ-ਸਮੇਂ ਤੇ ਨਵੇਂ ਅਪਡੇਟ ਜਾਰੀ ਕੀਤੇ ਜਾਣਗੇ। ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਪੈਣ ਵਾਲਾ ਹਲਕਾ ਮੀਂਹ ਝੋਨੇ, ਹਰੇ ਚਾਰੇ ਤੇ ਹੋਰ ਖਰੀਫ਼ ਫ਼ਸਲਾਂ ਲਈ ਲਾਭਦਾਇਕ ਹੋ ਸਕਦਾ ਹੈ। ਦੂਜੇ ਪਾਸੇ ਸ਼ਹਿਰ ਵਾਸੀਆਂ ਨੂੰ ਵੀ ਆਉਣ ਵਾਲੇ ਦਿਨਾਂ ਵਿਚ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ।