ਤਲਵੰਡੀ ਸਾਬੋ ’ਚ ਕ੍ਰਿਸ਼ਨ ਸਿੰਘ ਦੇ ਹੱਕ ’ਚ ਜੁੜੇ ਵੱਖ-ਵੱਖ ਪਿੰਡਾਂ ਦੇ ਆਗੂ, 2027 ਦੀਆਂ ਚੋਣਾਂ ਲਈ ਸਰਗਰਮੀਆਂ ਤੇਜ਼ ਤਲਵੰਡੀ ਸਾਬੋ ’ਚ ਕ੍ਰਿਸ਼ਨ ਸਿੰਘ ਦੇ ਹੱਕ ’ਚ ਜੁੜੇ ਵੱਖ-ਵੱਖ ਪਿੰਡਾਂ ਦੇ ਆਗੂ, 2027 ਦੀਆਂ ਚੋਣਾਂ ਲਈ ਸਰਗਰਮੀਆਂ ਤੇਜ਼
Publish Date: Thu, 22 Oct 2026 04:43 PM (IST)
Updated Date: Thu, 22 Oct 2026 04:45 PM (IST)
ਨੋਟ---------ਫੋਟੋ ਇਕ ਲਗਾਓ---------- ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਹਲਕਾ ਤਲਵੰਡੀ ਸਾਬੋ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਤਹਿਤ ਤਲਵੰਡੀ ਸਾਬੋ ਸਥਿਤ ਕਾਂਗਰਸ ਦੇ ਦਫ਼ਤਰ ਵਿਖੇ ਵੱਖ-ਵੱਖ ਪਿੰਡਾਂ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਕ੍ਰਿਸ਼ਨ ਸਿੰਘ ਦੇ ਹੱਕ ਵਿਚ ਸਮਰਥਨ ਪ੍ਰਗਟ ਕਰਦਿਆਂ ਹਲਕੇ ਅੰਦਰ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਵੱਖ-ਵੱਖ ਪਿੰਡਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਿੰਡ ਪੱਧਰ ’ਤੇ ਪਾਰਟੀ ਦੀਆਂ ਸਰਗਰਮੀਆਂ ਵਧਾਉਣ, ਵਰਕਰਾਂ ਨਾਲ ਤਾਲਮੇਲ ਮਜ਼ਬੂਤ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਕਿਸਾਨ ਸੈੱਲ ਅਤੇ ਜ਼ਿਲ੍ਹਾ ਕਮੇਟੀ ਵਿੱਚ ਵੱਖ-ਵੱਖ ਪਿੰਡਾਂ ਦੇ ਆਗੂਆਂ ਨੂੰ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ। ਇਕੱਠ ਵਿਚ ਵੱਡੀ ਗਿਣਤੀ ਵਿਚ ਆਗੂਆਂ ਤੇ ਵਰਕਰਾਂ ਦੀ ਮੌਜੂਦਗੀ ਨੂੰ ਹਲਕੇ ਵਿੱਚ ਪਾਰਟੀ ਦੀਆਂ ਸਰਗਰਮੀਆਂ ਦੇ ਪੱਖ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਇਸ ਮੌਕੇ ਕ੍ਰਿਸ਼ਨ ਸਿੰਘ ਨੇ ਹਾਜ਼ਰ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨਾਲ ਸਾਂਝ ਬਣਾਈ ਰੱਖਣਾ, ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਚਿਤ ਮੰਚ ’ਤੇ ਉਠਾਉਣਾ ਉਨ੍ਹਾਂ ਦੀ ਪਹਿਲ ਰਹੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਪੱਧਰ ’ਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਤੇ ਲੋਕਾਂ ਨਾਲ ਸੰਪਰਕ ਵਧਾਉਣ ਲਈ ਯਤਨ ਜਾਰੀ ਰਹਿਣਗੇ। ਮੀਟਿੰਗ ਵਿਚ ਜ਼ਿਲ੍ਹਾ ਉਪ ਪ੍ਰਧਾਨ ਰਣਵੀਰ ਸਿੰਘ ਸ਼ੇਖਪੁਰਾ, ਬੇਅੰਤ ਸਿੰਘ ਸਾਬਕਾ ਚੇਅਰਮੈਨ, ਜਗਤਾਰ ਸਿੰਘ ਸਾਬਕਾ ਚੇਅਰਮੈਨ, ਦਿਲਪ੍ਰੀਤ ਸਿੰਘ ਸਾਬਕਾ ਬਲਾਕ ਪ੍ਰਧਾਨ, ਬਲਵਿੰਦਰ ਸਿੰਘ ਸਿੰਗੋ ਪ੍ਰਧਾਨ ਕਿਸਾਨ ਸੈੱਲ ਬਲਾਕ ਤਲਵੰਡੀ ਸਾਬੋ, ਇਕਬਾਲ ਸਿੰਘ ਸੇਖੂ ਪ੍ਰਧਾਨ ਕਿਸਾਨ ਸੈੱਲ ਬਲਾਕ ਰਾਮਾਂ ਮੰਡੀ, ਮੇਜਰ ਸਿੰਘ ਜਗ੍ਹਾ ਰਾਮ ਤੀਰਥ, ਰਾਜਾ ਸਿੰਘ ਨਸੀਬਪੁਰਾ, ਰਾਜਾ ਸਿੰਘ ਕਮਾਲੂ ਜ਼ਿਲ੍ਹਾ ਸਕੱਤਰ, ਅਮਰਜੀਤ ਕੌਰ ਬੰਗੀ ਹਲਕਾ ਪ੍ਰਧਾਨ ਮਹਿਲਾ ਕਾਂਗਰਸ, ਮਲਕੀਤ ਸਿੰਘ ਸਾਬਕਾ ਸਰਪੰਚ, ਨੈਬ ਸਿੰਘ ਸਾਬਕਾ ਸਰਪੰਚ, ਮੰਗਤ ਜਟਾਣਾ, ਰਾਮ ਸਿੰਘ ਲੇਲੇਵਾਲਾ, ਜਸਵਿੰਦਰ ਸ਼ਰਮਾ, ਦੁੱਲਾ ਸ਼ਰਮਾ, ਬਲਕਰਨ ਸਿੰਘ ਸੁਖਲੱਧੀ, ਅੰਮ੍ਰਿਤਪਾਲ ਸਿੰਘ ਕਮਾਲੂ, ਬਲਜਿੰਦਰ ਸਿੰਘ ਸੇਖੂ, ਰਾਜ ਸਿੰਘ ਭੰਮ, ਖੁਸ਼ਦੀਪ ਸਿੰਘ ਭੰਮ, ਜਸਵੀਰ ਸਿੰਘ ਢੱਲਾ, ਗੋਰਾ ਸਿੰਘ ਸੋਨੀ, ਮਨਪ੍ਰੀਤ ਸਿੰਘ, ਚਰਨਾਂ ਨਵਾਂ ਪਿੰਡ, ਗੁਰਵਿੰਦਰ ਬਾਘਾ ਨਵਾਂ ਪਿੰਡ, ਕੁਲਦੀਪ ਮੈਂਬਰ, ਜੀਵਨ ਸਿੰਘ ਵਾਲਾ, ਜੱਗਾ ਜੀਵਨ ਸਿੰਘ ਵਾਲਾ ਅਤੇ ਵਕੀਲ ਜੀਵਨ ਸਿੰਘ ਵਾਲਾ ਸਮੇਤ ਵੱਖ-ਵੱਖ ਪਿੰਡਾਂ ਦੇ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।