ਵਾਟਰ ਵਰਕਸ ਦੀ ਸਫ਼ਾਈ ਲਈ ਇਕਜੁੱਟ ਹੋਇਆ ਕੋਟਸ਼ਮੀਰ ਵਾਟਰ ਵਰਕਸ ਦੀ ਸਫ਼ਾਈ ਲਈ ਇਕਜੁੱਟ ਹੋਇਆ ਕੋਟਸ਼ਮੀਰ
Publish Date: Sun, 13 Sep 2026 04:47 PM (IST)
Updated Date: Sun, 13 Sep 2026 04:50 PM (IST)
ਕੋਟ ਫੱਤਾ, ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਨਗਰ ਕੋਟਸ਼ਮੀਰ ਦੇ ਵਾਟਰ ਵਰਕਸ ਦੀ ਸਫ਼ਾਈ ਪੱਖੋਂ ਬਦਤਰ ਹੋ ਰਹੀ ਹਾਲਤ ਨੂੰ ਸੁਧਾਰਨ ਲਈ ਨਗਰ ਪੰਚਾਇਤ ਕੋਟਸ਼ਮੀਰ, ਸਫ਼ਾਈ ਸੇਵਕਾਂ ਅਤੇ ਨਗਰ ਦੇ ਨੌਜਵਾਨਾਂ ਵੱਲੋਂ ਸਾਂਝੇ ਤੌਰ ’ਤੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਨਗਰ ਪੰਚਾਇਤ ਦੀ ਪ੍ਰਧਾਨ ਜਸਵਿੰਦਰ ਕੌਰ ਦੇ ਪੁੱਤਰ ਨਿਰਮਲ ਸਿੰਘ ਨਿੰਮਾ ਦੀ ਅਗਵਾਈ ਹੇਠ ਚਲਾਈ ਗਈ।ਮੁਹਿੰਮ ਦੇ ਪਹਿਲੇ ਦਿਨ ਵਾਟਰ ਵਰਕਸ ਦੀਆਂ ਡਿੱਗੀਆਂ ਅਤੇ ਇਸ ਦੇ ਆਲੇ-ਦੁਆਲੇ ਵੱਡੇ ਪੱਧਰ ’ਤੇ ਸਫ਼ਾਈ ਕੀਤੀ ਗਈ। ਸਫ਼ਾਈ ਕਾਰਜਾਂ ਵਿਚ ਨਗਰ ਦੇ ਲੋਕਾਂ ਅਤੇ ਨੌਜਵਾਨਾਂ ਨੇ ਵੀ ਵੱਧ-ਚੜ੍ਹ ਕੇ ਸਹਿਯੋਗ ਦਿੱਤਾ। ਕਈ ਪਿੰਡ ਵਾਸੀ ਆਪਣੇ ਟਰੈਕਟਰ-ਟਰਾਲੀਆਂ ਅਤੇ ਹੋਰ ਖੇਤੀਬਾੜੀ ਸੰਦ ਲੈ ਕੇ ਸਫ਼ਾਈ ਮੁਹਿੰਮ ਵਿੱਚ ਸ਼ਾਮਲ ਹੋਏ। ਇਸ ਮੌਕੇ ਨਿਰਮਲ ਸਿੰਘ ਨਾਲ ਕੌਂਸਲਰ ਸੁਖਵਿੰਦਰ ਕੌਰ ਦੇ ਪਤੀ ਹਰਭਜਨ ਸਿੰਘ ਸਾਬਕਾ ਪੰਚ, ਕੌਂਸਲਰ ਸੁਖਪਾਲ ਸਿੰਘ ਗ੍ਰੰਥੀ, ਡਾਕਟਰ ਗੁਰਨੈਬ ਸਿੰਘ, ਕੌਂਸਲਰ ਜਸਪ੍ਰੀਤ ਸਿੰਘ ਜੱਸਾ, ਕੌਂਸਲਰ ਪਰਮਜੀਤ ਸਿੰਘ ਪੰਮਾ, ਕੌਂਸਲਰ ਮਨਜੀਤ ਕੌਰ ਦੇ ਪਤੀ ਸਵਰਨ ਸਿੰਘ ਸ਼ਰਨੀ, ਕੌਂਸਲਰ ਰਾਮ ਸਿੰਘ ਮਾਨ, ਕੌਂਸਲਰ ਜਸਦੀਪ ਕੌਰ ਦੇ ਪਤੀ ਮਨਪ੍ਰੀਤ ਸਿੰਘ ਮਨਾ ਤੋਂ ਇਲਾਵਾ ਨੌਜਵਾਨ ਵਿੱਕੀ ਸਿੱਧੂ ਸ਼ਮੀਰੀਆ, ਐਡਵੋਕੇਟ ਗੁਰਸੇਵਕ ਸਿੰਘ ਸਿੱਧੂ, ਸਾਬਕਾ ਕੌਂਸਲਰ ਮੁਕੰਦ ਸਿੰਘ, ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਪੀਤਾ, ਸੋਨੀ ਝੱਬਰ, ਗੁਰਜੋਤ ਸਿੰਘ ਸੰਧੂ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।ਇਸ ਦੌਰਾਨ ਨਗਰ ਪੰਚਾਇਤ ਵੱਲੋਂ ਸਫ਼ਾਈ ਮੁਹਿੰਮ ਵਿਚ ਸ਼ਾਮਲ ਲੋਕਾਂ ਲਈ ਲੰਗਰ ਅਤੇ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਪੰਚਾਇਤ ਵੱਲੋਂ ਸਾਰੇ ਹੀ ਪਿੰਡ ਵਾਸੀਆਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਗਿਆ ।